30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਚੋਰੀ ਕੀਤੇ ਚੌਲਾਂ ਦੇ ਗੱਟਿਆਂ ਸਣੇ ਨਾਬਾਲਗ ਸਮੇਤ ਚਾਰ ਪ੍ਰਵਾਸੀ ਕਾਬੂ, ਇੱਕ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 21-02-2026
ਤਪਾ ਮੰਡੀ, 20 ਫਰਵਰੀ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਚੋਰੀ ਦੇ 15 ਗੱਟਿਆਂ ਸਣੇ ਨਾਬਾਲਗ ਸਮੇਤ ਚਾਰ ਪਰਵਾਸੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ, ਜਦ ਕਿ ਇਕ ਦੋਸ਼ੀ ਫ਼ਰਾਰ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਪਾਸ ਵੇਅਰ ਹਾਊਸ ਦੇ ਸਹਾਇਕ ਤਕਨੀਕੀ ਅਫਸਰ ਹਰੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਜੀਦਾ ਥਾਣਾ ਨੇਹੀਆਂ ਵਾਲਾ ਜ਼ਿਲ੍ਹਾ ਬਠਿੰਡਾ ਨੇ ਬਿਆਨ ਕਲਮਬੱਧ ਕਰਵਾਏ ਕਿ ਮੈਂ ਦਰਾਜ਼ ਫਾਟਕ ਤਪਾ ਨਜ਼ਦੀਕ ਪੰਜਾਬ ਰਾਜ ਗੋਦਾਮ ਨਿਗਮ ਵਿਚ ਬਤੌਰ ਤਕਨੀਕੀ ਸਹਾਇਕ ਡਿਊਟੀ ਕਰ ਰਿਹਾ ਹਾਂ | ਮਿਤੀ 13/14 ਫਰਵਰੀ ਦੀ ਦਰਮਿਆਨੀ ਰਾਤ ਨੂੰ 11 ਨੰ: ਗੋਦਾਮ ਦੇ ਮੇਨ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਗੋਦਾਮ ਨੂੰ ਲੱਗੀਆਂ ਹੋਈਆ ਜਾਲੀਆਂ ਵਿਚੋਂ ਇਕ ਜਾਲੀ ਨੂੰ ਜਿਨ੍ਹਾਂ ਦੇ ਅੰਦਰਲੇ ਪਾਸੇ ਨਟ ਕਸੇ ਹੁੰਦੇ ਹਨ, ਜਾਲੀ ਵਿਚ ਦੀ ਕਿਸੇ ਤਰੀਕੇ ਨਾਲ ਨਟ ਨੂੰ ਖ਼ੋਲ੍ਹ ਕੇ ਜਾਲੀ ਨੂੰ ਖੋਲਿ੍ਹਆ ਗਿਆ ਅਤੇ 18 ਨੰਬਰ ਚੱਕੇ ਵਿਚੋਂ ਚੌਲਾਂ (ਜੀਰੀ) ਦੇ 22 ਗੱਟੇ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਵਲੋਂ ਚੋਰੀ ਕਰ ਲਏ ਗਏ, ਜਿਸ ਸਬੰਧੀ ਅਸੀ ਪੜਤਾਲ ਕਰਦੇ ਰਹੇ ਤਾਂ ਸਾਨੂੰ ਪਤਾ ਲੱਗਾ ਕਿ ਜਿਨ੍ਹਾਂ ਨਾਮਾਲੂਮ ਵਿਅਕਤੀਆਂ ਨੇ ਗੋਦਾਮ ਵਿਚੋਂ ਚੌਲਾਂ (ਜੀਰੀ) ਦੇ ਗੱਟੇ ਚੋਰੀ ਕੀਤੇ ਹਨ ਉਨ੍ਹਾਂ ਦੇ ਨਾਂਅ ਵਿਸ਼ਾਲ ਕੁਮਾਰ ਉਰਫ ਸਨੀ ਪੁੱਤਰ ਬਲਰਾਮ ਪਾਸਵਾਨ, ਵਿਸ਼ਨੂੰ ਕੁਮਾਰ ਪੁੱਤਰ ਸੰਜੇ ਪਾਸਵਾਨ, ਰੌਸ਼ਨ ਪੁੱਤਰ ਮਕਸੂਦਨ, ਸੂਰਜ ਕੁਮਾਰ ਉਰਫ ਕਾਲੀਆ ਪੁੱਤਰ ਰਾਜਨੀਤੀ ਅਤੇ ਅਮਨ ਯੂ.ਪੀ. ਵਾਲਾ ਪੁੱਤਰ ਨਾਮਾਲੂਮ ਹਨ | ਜਿਸ 'ਤੇ ਪੁਲਿਸ ਨੇ ਉਕਤਾਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਦੌਰਾਨੇ ਤਫ਼ਤੀਸ਼ ਪੁਲਿਸ ਨੇ ਦੋਸ਼ੀਆਨ ਵਿਸ਼ਨੂੰ ਕੁਮਾਰ, ਸੂਰਜ ਕੁਮਾਰ ਅਤੇ ਅਮਨ ਕੁਮਾਰ ਉਕਤਾਨ ਨੂੰ ਚੌਲਾਂ ਦੇ 15 ਗੱਟੇ ਬਾਰਦਾਨਾ ਬੋਰੀ ਸਣੇ ਕਾਬੂ ਕੀਤਾ ਅਤੇ ਨਾਬਾਲਗ ਵਿਸ਼ਾਲ ਕੁਮਾਰ ਉਰਫ ਸਨੀ ਉਕਤ ਨੂੰ ਸ਼ਾਮਿਲ ਤਫ਼ਤੀਸ਼ ਕੀਤਾ ਗਿਆ | ਜਿਸ 'ਤੇ ਪੁਲਿਸ ਨੇ ਨਾਬਾਲਗ ਸਮੇਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ | ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਾਬਾਲਗ ਵਿਸ਼ਾਲ ਨੂੰ ਲੁਧਿਆਣਾ ਜੇਲ੍ਹ ਵਿਖੇ ਭੇਜਿਆ ਗਿਆ | ਜਦ ਕਿ ਪੁਲਿਸ ਵਲੋਂ ਰੌਸ਼ਨ ਪੁੱਤਰ ਮਕਸੂਦਨ ਦੀ ਭਾਲ ਜਾਰੀ ਹੈ, ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਇਸ ਮੌਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਗੁਰਮੇਲ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੱਡੀ ਗਿਣਤੀ ਵਿਚ ਨਿੱਜੀ ਅਦਾਰਿਆਂ ਦੇ ਸਾਈਨ ਬੋਰਡ ਲਿਖੇ ਹੋਏ ਹਨ ਅੰਗਰੇਜ਼ੀ 'ਚ <br/> ਅਗਲੀ ਖ਼ਬਰ ਵੇਰਕਾ ਸਹਿਕਾਰੀ ਸੈਂਟਰਾਂ ਵਾਲਿਆਂ ਨੇ ਦਿੱਤਾ ਮੰਗ-ਪੱਤਰ
Ad Position 24