ਬਰਨਾਲਾ, 20 ਫਰਵਰੀ (ਨਰਿੰਦਰ ਅਰੋੜਾ)-ਸਥਾਨਕ ਮਹੇਸ਼ ਨਗਰ ਕਾਲੋਨੀ ਦੇ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ 27ਵਾਂ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ 22 ਫਰਵਰੀ, ਦਿਨ ਐਤਵਾਰ ਤੋਂ ਸ਼ੁਰੂ ਹੋਵੇਗਾ ਅਤੇ 27 ਫਰਵਰੀ ਤੱਕ ਮਨਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਦਮੋਦਰ ਦਾਸ, ਸੰਜੀਵ ਕੁਮਾਰ ਅਤੇ ਸੁਰਿੰਦਰ ਕਾਕਾ ਨੇ ਦੱਸਿਆ ਕਿ ਸ੍ਰੀ ਖਾਟੂ ਸ਼ਿਆਮ ਦਾ ਵਿਸ਼ਾਲ ਜਾਗਰਨ 22 ਫਰਵਰੀ ਨੂੰ ਰਾਤ 8 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਗੁਣਗਾਨ ਆਲੀਆ ਸ਼ਰਮਾ ਸਿਸਟਰ ਕਾਨਪੁਰ ਅਤੇ ਸਨੀ ਅਗਰਵਾਲ ਸਿਰਸਾ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਜਾਵੇਗਾ | ਜਾਗਰਣ ਦਾ ਮੁੱਖ ਆਕਰਸ਼ਨ ਅਖੰਡ ਜਯੋਤੀ, ਫੁੱਲਾਂ ਦੀ ਹੋਲੀ, ਫੁੱਲਾਂ ਦਾ ਅਲੌਕਿਕ ਸ਼ਿੰਗਾਰ ਅਤੇ ਛੱਪਣ ਭੋਗ ਹੋਵੇਗਾ | ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਵਿਸ਼ਾਲ ਗੋਇਲ ਧੂਰੀ ਵਾਲੇ, 24 ਫਰਵਰੀ ਨੂੰ ਰਾਕੇਸ਼ ਰਾਧੇ ਬਰਨਾਲਾ ਵਾਲੇ, 25 ਫਰਵਰੀ ਨੂੰ ਆਯੁਸ਼ ਕਾਂਸਲ ਮੇਰਠ ਵਾਲੇ, 26 ਫਰਵਰੀ ਨੂੰ ਕੇਸ਼ਵ ਗਰਗ ਬਰਨਾਲਾ ਵਾਲੇ ਅਤੇ 27 ਫਰਵਰੀ ਨੂੰ ਨੇਹਾ ਸ਼ਰਮਾ ਅਤੇ ਜੈ ਸ਼ਰਮਾ ਸੰਗਰੂਰ ਵਾਲੇ ਆਦਿ ਰੋਜ਼ਾਨਾ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਕੀਰਤਨ ਕਰਨਗੇ | ਇਸ ਸਮਾਗਮ ਦੇ ਸਬੰਧ ਵਿਚ ਅੱਜ ਨਿਸ਼ਾਨ ਯਾਤਰਾ ਕੱਢੀ ਗਈ, ਜੋ ਫਰਵਾਹੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਮਹੇਸ਼ ਨਗਰ ਵਿਖੇ ਪਹੁੰਚੀ | ਨਿਸ਼ਾਨ ਯਾਤਰਾ ਦਾ ਸਵਾਗਤ ਵੱਖ-ਵੱਖ ਬਾਜ਼ਾਰਾਂ ਵਿਚ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਅਤੇ ਕਈ ਥਾਵਾਂ 'ਤੇ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ | ਨਿਸ਼ਾਨ ਯਾਤਰਾ ਦੇ ਮੰਦਰ ਪਹੁੰਚਣ 'ਤੇ ਫੁੱਲਾਂ ਦੀ ਹੋਲੀ ਵੀ ਖੇਡੀ ਗਈ | ਇਸ ਮੌਕੇ ਮਨਦੀਪ ਹੈਪੀ, ਸੁਨੀਲ ਕੁਮਾਰ, ਨਰਿੰਦਰ ਬਾਂਸਲ, ਰੋਹਿਤ ਬਾਂਸਲ, ਰੋਹਨ ਬਾਂਸਲ, ਬਚੀ, ਵਿਕਾਸ ਕੁਮਾਰ ਅਤੇ ਹੋਰ ਮੌਜੂਦ ਸਨ |