29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ੍ਰੀ ਸ਼ਿਆਮ ਫਾਲਗਨ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 21-02-2026
ਬਰਨਾਲਾ, 20 ਫਰਵਰੀ (ਅਰੋੜਾ)-ਸਥਾਨਕ 22 ਏਕੜ ਕਾਲੋਨੀ ਵਿਖੇ ਸਥਿਤ ਪ੍ਰਾਚੀਨ ਸ਼ਿਵ ਧਾਮ ਮੰਦਰ ਵਿਖੇ ਸ੍ਰੀ ਸ਼ਿਆਮ ਫਾਲਗਨ ਮੇਲਾ 21 ਫਰਵਰੀ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸ੍ਰੀ ਸ਼ਿਆਮ ਖਾਟੂ ਜੀ ਸੇਵਾ ਮੰਡਲ ਬਰਨਾਲਾ ਦੇ ਮੈਂਬਰ ਨਵੀਨ ਗਰਗ, ਸਨੀ ਗੋਇਲ, ਜਤਿੰਦਰ ਸਿੰਗਲਾ ਅਤੇ ਪੰਕਜ ਗਰਗ ਨੇ ਦੱਸਿਆ ਕਿ ਇਹ ਮੇਲਾ ਰਾਤ 8 ਵਜੇ ਸ਼ੁਰੂ ਹੋਵੇਗਾ | ਗੁਣਗਾਨ ਮਸ਼ਹੂਰ ਭਜਨ ਗਾਇਕ ਲੱਕੀ ਕਨ੍ਹਈਆ ਵਲੋਂ ਆਪਣੀ ਮਿੱਠੀ ਆਵਾਜ਼ ਵਿਚ ਕੀਤਾ ਜਾਵੇਗਾ | ਜੋਤੀ ਪ੍ਰਚੰਡ ਸਾਬਕਾ ਕੌਂਸਲਰ ਕੁਲਦੀਪ ਕੁਮਾਰ ਧਰਮਾ ਵਲੋਂ ਕੀਤੀ ਜਾਵੇਗੀ | ਪੂਜਨ ਤੋਂ ਬਾਅਦ 56 ਭੋਗ ਦਾ ਪ੍ਰਸ਼ਾਦ ਸ੍ਰੀ ਸ਼ਿਆਮ ਨੂੰ ਲਾਇਆ ਜਾਵੇਗਾ | ਇਸ ਮੌਕੇ ਸੰਜੀਵ ਕੁਮਾਰ, ਅੰਸ਼ ਗਰਗ, ਦਇਆ ਗਰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੂਰਕੋਟ ਵਿਖੇ ਨਹਿਰੀ ਪਾਣੀ ਲਈ ਪਾਈਪਲਾਈਨ ਦਾ ਕੰਮ ਮੁਕੰਮਲ <br/> ਅਗਲੀ ਖ਼ਬਰ ਜ਼ਿਲ੍ਹੇ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 'ਅਲਿਮਕੋ ਡਿਸਟ੍ਰੀਬਿਊਸ਼ਨ ਕੈਂਪ' 26 ਨੂੰ
Ad Position 24