ਸ਼ਹਿਣਾ, 21 ਫਰਵਰੀ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਵਾਂ ਗੇਟ ਬਣਾਉਣ ਸਬੰਧੀ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਅਰਦਾਸ ਕਰਨ ਉਪਰੰਤ ਸਮਾਜ ਸੇਵੀ ਬੀਬੀ ਬੇਅੰਤ ਕੌਰ ਨੇ ਗੇਟ ਦੀ ਨੀਂਹ ਰੱਖੀ | ਸਕੂਲ ਮੁਖੀ ਬੇਅੰਤ ਕੌਰ ਤੇ ਮਾ: ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਭਾਵੇਂ ਪਹਿਲਾਂ ਕਾਫ਼ੀ ਵੱਡਾ ਗੇਟ ਲੱਗਿਆ ਹੋਇਆ ਸੀ, ਜੋ ਕਿ ਪੁਰਾਣਾ ਅਤੇ ਕੰਡਮ ਹੋ ਚੁੱਕਿਆ ਸੀ | ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਵਾਂ ਗੇਟ ਬਣਾਉਣ ਸਬੰਧੀ ਸਹਿਯੋਗ ਲਿਆ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਸਕੂਲ ਵਿਚ ਪਾਰਕ ਬਣਾਉਣ, ਬਿਜਲੀ ਫਿਟਿੰਗ ਕਰਵਾਉਣ ਦਾ ਵੀ ਵਾਅਦਾ ਕੀਤਾ | ਇਸ ਮੌਕੇ ਸਰਪੰਚ ਪਰਦੀਪ ਕੌਰ, ਅਧਿਆਪਕ ਸ਼ਿਵਮ ਮਿੱਤਲ, ਰਘੁਵੀਰ ਸਿੰਘ ਧਾਲੀਵਾਲ ਸੇਵਾ ਮੁਕਤ ਮੱੁਖ ਅਧਿਆਪਕ, ਮੱਖਣ ਸਿੰਘ ਪੰਚ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ ਧਾਲੀਵਾਲ ਕੈਨੇਡਾ, ਮਿਸਤਰੀ ਗੁਰਦਾਸ ਸਿੰਘ, ਕਰਮਜੀਤ ਕੌਰ, ਪਰਮਜੀਤ ਕੌਰ, ਗਗਨ ਸਿੰਘ ਤੇ ਭਿੰਦਰ ਸਿੰਘ ਵੀ ਹਾਜ਼ਰ ਸਨ |