07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੀ ਸੂਬਾਈ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 22-02-2026
ਬਰਨਾਲਾ, 21 ਫਰਵਰੀ (ਅਸ਼ੋਕ ਭਾਰਤੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੀ ਸੂਬਾ ਪੱਧਰੀ ਮੀਟਿੰਗ ਹਰਭਜਨ ਸਿੰਘ ਬੁੱਟਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿਚ ਜੱਥੇਬੰਦੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਹਰਭਜਨ ਸਿੰਘ ਬੱੁਟਰ, ਗੁਰਮੀਤ ਸਿੰਘ ਦਿੱਤੂਪਰਾ, ਕਾਮਰੇਡ ਵਿਸੇਸਰ ਸ਼ਰਮਾ, ਚਰਨਜੀਤ ਕੌਰ, ਹਰਜੀਤ ਸਿੰਘ ਹਸਨਪੁਰੀ, ਪਵਿੱਤਰ ਸਿੰਘ ਲਾਲੀ, ਸੁਰਜੀਤ ਕੁਮਾਰ, ਸੁਖਵਿੰਦਰ ਸਿੰਘ ਤੋਲਾਵਾਲਾ, ਦਿਲਜੀਤ ਸਿੰਘ ਪੱਤੀ ਅਤੇ ਸੁਰਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਜਿੱਥੇ ਕਾਰਪੋਰੇਟ ਘਰਾਨਿਆਂ ਨੂੰ ਲਾਭ ਦੇਣ ਲਈ ਅਤੇ ਭਾਰਤ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਫ਼ਸਲਾਂ ਕਪਾਹ ਜਵਾਰ ਸੋਇਆਬੀਨ ਅਤੇ ਤੇਲ ਬੀਜਾਂ ਅਤੇ ਬਣਨ ਵਾਲੇ ਪਦਾਰਥਾਂ ਨੂੰ ਭਾਰੀ ਪੱਧਰ 'ਤੇ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡ, ਮਨਰੇਗਾ ਕਾਨੂੰਨ ਖ਼ਤਮ ਕਰ ਕੇ, ਬਿਜਲੀ ਸੋਧ ਬਿਲ 2025, ਸੀਡ ਬਿਲ ਕੇਂਦਰ ਸਰਕਾਰ ਬਜਟ 'ਚ ਲਾਗੂ ਕਰਨ ਰਹੀ ਹੈ ਇਹ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਲੜਨ ਦੀ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ, ਪਿੰਡਾਂ ਦੇ ਵਿਚ ਅੱਥਰੂ ਗੈਸ ਅਤੇ ਲਾਠੀਚਾਰਜ ਕੀਤਾ ਗਿਆ ਉਸ ਦੀ ਕਰੜੇ ਸ਼ਬਦਾਂ ਦੇ ਵਿਚ ਨਿੰਦਾ ਕਰਦਿਆਂ ਨਜ਼ਰਬੰਦ ਕਿਸਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ | ਇਸ ਦੌਰਾਨ ਜੱਥੇਬੰਦੀ ਦੀ ਢਾਂਚੇ ਦੇ ਲਈ ਇਕਬਾਲ ਸਿੰਘ ਗਾਮੀਵਾਲਾ, ਗੁਰਮੀਤ ਸਿੰਘ ਪੋਜੋਕੇ, ਹਰਭਜਨ ਸਿੰਘ ਧੂਹੜ ਅਤੇ ਮਨਜੀਤ ਰਾਜ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ | ਆਗੂਆਂ ਕਿਹਾ ਕਿ 22 ਫਰਵਰੀ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸੁਖਵਿੰਦਰ ਸਿੰਘ ਲਾਲੀ, ਲਸ਼ਕਰ ਸਿੰਘ, ਦਰਬਾਰਾ ਸਿੰਘ ਚੁੱਪਕੀ, ਹਰਜੀਤ ਸਿੰਘ, ਹਰਵਿੰਦਰ, ਗੁਰਦੀਪ ਸਿੰਘ ਦਿੱਤੂਪਰ, ਜੀਵਨ ਸਿੰਘ ਭਦੌੜ, ਗੁਰਮੇਲ ਸਿੰਘ ਜਵੰਦਾ, ਗੁਰਜੰਟ ਸਿੰਘ ਧੌਲਾ, ਰਾਣਾ ਧਨੌਲਾ, ਰਾਮ ਸਿੰਘ ਧਨੌਲਾ, ਜਸਵੀਰ ਸਿੰਘ ਜੱਸਾ, ਉੱਗਰ ਸਿੰਘ, ਗੁਰਦੀਪ ਸਿੰਘ ਦਿਉਲ, ਸਾਹਿਬ ਦੁਤਾਲ, ਜਸਵੀਰ ਸਿੰਘ ਢਿੱਲੋਂ, ਅਤੇ ਬਿੰਦਰ ਸਿੰਘ ਭਦੌੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ ਪ੍ਰਾਇਮਰੀ ਸਕੂਲ ਦੇ ਗੇਟ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਯੋਗ ਤੇ ਧਿਆਨ ਸਾਧਨਾ ਕੈਂਪ ਲਗਾਇਆ <br/>
Ad Position 24
No active advertisement