06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਯੋਗ ਤੇ ਧਿਆਨ ਸਾਧਨਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 22-02-2026
ਬਰਨਾਲਾ, 21 ਫਰਵਰੀ (ਨਰਿੰਦਰ ਅਰੋੜਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ ਆਰੋਗਿਆ ਪ੍ਰੋਜੈਕਟ ਦੇ ਤਹਿਤ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ 'ਵਿਲੱਖਣ ਯੋਗ ਅਤੇ ਧਿਆਨ ਸਾਧਨਾ' ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਰਾਘਵ ਸੋਨੀ ਨੇ ਦੱਸਿਆ ਕਿ ਇਹ ਕੈਂਪ ਸ੍ਰੀ ਆਸ਼ੂਤੋਸ਼ ਦੇ ਸ਼ਿਸ਼ ਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ ਸਵਾਮੀ ਵਿਗਿਆਨਾਨੰਦ ਵਲੋਂ ਵਧਦੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖ਼ੁਰਾਕ ਅਤੇ ਉਦਯੋਗੀਕਰਨ ਕਾਰਨ ਰੁੱਖਾਂ ਦੀ ਕਟਾਈ ਨੇ ਕੁਦਰਤੀ ਅਸੰਤੁਲਨ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਜਿਸ ਕਾਰਨ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਨਾਲ-ਨਾਲ ਸ਼ੂਗਰ, ਟੀ.ਬੀ, ਕੈਂਸਰ, ਡੇਂਗੂ, ਚਿਕਨਗੁਨੀਆ ਅਤੇ ਕਈ ਤਰ੍ਹਾਂ ਦੇ ਵਾਇਰਲ ਬੁਖ਼ਾਰ ਵੀ ਵੱਧ ਰਹੇ ਹਨ | ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਡਬਲਯੂ.ਐਚ.ਓ. ਦੇ ਅਨੁਸਾਰ ਵਿਗਿਆਨ ਦੀ ਮਦਦ ਨਾਲ ਆਧੁਨਿਕ ਡਾਕਟਰੀ ਪ੍ਰਣਾਲੀ ਆਪਣੇ ਸਿਖਰ 'ਤੇ ਪਹੁੰਚ ਗਈ ਹੈ, ਪਰ ਅਜੇ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਹੱਲ ਆਧੁਨਿਕ ਡਾਕਟਰੀ ਪ੍ਰਣਾਲੀ ਵਿਚ ਨਹੀਂ ਬਲਕਿ ਭਾਰਤੀ ਵੈਦਿਕ ਯੋਗ ਦਰਸ਼ਨ ਵਿਚ ਹੈ | ਇਹ ਜ਼ਰੂਰੀ ਹੈ ਕਿ ਯੋਗ ਸਿਰਫ਼ ਇਕ ਦਿਨ ਲਈ ਨਾ ਹੋਵੇ, ਸਗੋਂ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣ ਜਾਵੇ | ਕਿਉਂਕਿ ਸਿਹਤ ਦੀ ਰੱਖਿਆ ਅਤੇ ਬਿਮਾਰੀਆਂ ਤੋਂ ਬਚਾਅ ਯੋਗ ਦਾ ਉਦੇਸ਼ ਹੈ | ਉਨ੍ਹਾਂ ਨੇ ਸਾਧਕਾਂ ਨੂੰ ਤਾਡਾਸਨ, ਤਿਰਯਕ ਤਾਡਾਸਨ, ਵੀਰ ਭਦ੍ਰਾਸਨ, ਕਰਤਲ ਧਵਨੀ ਯੋਗ, ਨਿ੍ਤਯ ਯੋਗ, ਨਾੜੀ ਸ਼ੋਧਨ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ, ਉਜਯੀ ਪ੍ਰਾਣਾਯਾਮ, ਸਕੰਧਾ ਚਲਨ, ਪਦ ਚਲਨ, ਸਰਵਾਈਕਲ ਦਰਦ ਨਾਲ ਸਬੰਧਿਤ ਸੂਖਮ ਕਸਰਤਾਂ ਆਦਿ ਦਾ ਅਭਿਆਸ ਕਰਵਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਰੀਰਕ ਅਤੇ ਵਿਗਿਆਨਕ ਲਾਭਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ |

Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੀ ਸੂਬਾਈ ਮੀਟਿੰਗ ਹੋਈ ਅਗਲੀ ਖ਼ਬਰ ਆਰੀਆਭੱਟ ਕਾਲਜ ਵਿਖੇ 17ਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>
Ad Position 24
No active advertisement