ਬਰਨਾਲਾ, 21 ਫਰਵਰੀ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਵਿਖੇ 17ਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਮੱੁਖ ਮਹਿਮਾਨ ਵਜੋਂ ਸੰਸਥਾ ਦੇ ਚੇਅਰਮੈਨ ਸ੍ਰੀ ਰਾਕੇਸ਼ ਗੁਪਤਾ, ਡਾਇਰੈਕਟਰ ਡਾ: ਅਜੇ ਮਿੱਤਲ, ਵਾਈਸ ਚੇਅਰਮੈਨ ਸ੍ਰੀ ਰਾਜੀਵ ਮੰਗਲਾ, ਜਨਰਲ ਸਕੱਤਰ ਸ੍ਰੀਮਾਨ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਦਰਪਾਲ ਗੋਇਲ, ਸ: ਹਰਭਜਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਅਥਲੈਟਿਕ ਮੀਟ ਦਾ ਉਦਘਾਟਨ ਕਰ ਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 4__1MP__100 ਮੀਟਰ ਰਿਲੇਅ ਦੌੜ, ਲੰਮੀ ਛਾਲ, ਉੱਚੀ ਛਾਲ, ਸ਼ਾਟ ਪੁਟ, ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਦੇ ਮੁਕਾਬਲਿਆਂ 'ਚ ਭਾਗ ਲਿਆ | ਇਸ ਤੋਂ ਇਲਾਵਾ ਕਬੱਡੀ, ਵਾਲੀਬਾਲ, ਖੋ-ਖੋ ਅਤੇ ਬੈਡਮਿੰਟਨ ਦੇ ਮੁਕਾਬਲੇ ਵੀ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਮੱੁਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਗਜੀਕਿਊਟਵ ਮੈਂਬਰ ਮੋਹਿਤ ਮੰਗਲਾ, ਖ਼ਜ਼ਾਨਚੀ ਅਸ਼ਵਨੀ ਕੁਮਾਰ, ਡੀਨ ਅਕਾਦਮਿਕ ਡਾ: ਭਾਵੇਤ ਗਰਗ, ਡਾ: ਜਸਨਜੋਤ ਗੋਇਲ, ਭਾਵੁਕਤਾ ਸ਼ਰਮਾ, ਰਜਨੀਸ਼ ਨਰੂਲਾ, ਪ੍ਰੋ: ਮਨਜੀਤ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |