ਤਪਾ ਮੰਡੀ, 23 ਫਰਵਰੀ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਮੰਦਰ ਦੇ ਸੇਵਾਦਾਰ ਪੰਡਤ ਪ੍ਰਦੀਪ ਸ਼ਰਮਾ ਦੀ ਦੇਖਰੇਖ ਹੇਠ ਕਾਲੋਨੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਬਾਲਾ ਜੀ ਮੰਦਰ ਬਾਗ਼ ਕਾਲੋਨੀ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਵੇਦ ਮੰਤਰਾਂ ਦਾ ਉਚਾਰਨ ਕਰਨ ਉਪਰੰਤ ਹੋਈ | ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਪੂਜਣ ਦੀ ਰਸਮ ਮਨੋਜ ਕੁਮਾਰ ਸਿੰਗਲਾ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਪ੍ਰਸਿੱਧ ਕਥਾਵਾਚਕ ਪੰਡਿਤ ਸ੍ਰੀ ਰਘੂਨਾਥ ਸ਼ਾਸਤਰੀ (ਰੋਗਲੇ ਵਾਲੇ) ਕਥਾ ਦਾ ਉਚਾਰਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ ਕਥਾ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਇਹ ਸੱਤ ਰੋਜ਼ਾ ਧਾਰਮਿਕ ਸਮਾਗਮ ਦੇ ਭੋਗ 1 ਮਾਰਚ ਨੂੰ ਪਾਏ ਜਾਣਗੇ | ਸਮਾਗਮ ਨੂੰ ਲੈ ਕੇ ਬਾਗ਼ ਕਾਲੋਨੀ ਨਿਵਾਸੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਕੌਂਸਲਰ ਧਰਮਪਾਲ ਸ਼ਰਮਾ, ਬਲਰਾਮ ਉੱਗੋ, ਈਸ਼ਵਰ ਗੋਇਲ, ਪ੍ਰਵੀਨ ਬਾਂਸਲ, ਮੁਨੀਸ਼ ਬਾਂਸਲ, ਬੰਟੀ ਮੌੜ, ਰਾਜਾ ਸਿੱਧੂ, ਕਿ੍ਸ਼ਨ ਮੌੜ, ਪਾਲਾ ਖੱਤਰੀ, ਡਾ: ਪ੍ਰੇਮ, ਮਾਸਟਰ ਅਜਮੇਰ ਸਿੰਘ, ਸੰਦੀਪ ਨੋਨੀ, ਮਨਪ੍ਰੀਤ ਸੂਦ, ਗੌਤਮ ਚੰਦੇਲ, ਸਾਹਿਲ ਭੈਣੀ, ਯੁੱਗ ਸ਼ਰਮਾ ਆਦਿ ਸ਼ਰਧਾਲੂ ਮੌਜੂਦ ਸਨ |