21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਿੰਨੀ ਸਹਾਰਾ ਕਲੱਬ ਨੇ ਲਾਵਾਰਸ ਲਾਸ਼ ਦਾ ਕੀਤਾ ਸਸਕਾਰ <br/>

Ad Position 21
No active advertisement
ਅਜੀਤ ਡੈਸਕ 24-02-2026
ਤਪਾ ਮੰਡੀ, 23 ਫਰਵਰੀ (ਪ੍ਰਵੀਨ ਗਰਗ)-ਮਨੁੱਖਤਾ ਦੀ ਸੇਵਾ 'ਚ 24 ਘੰਟੇ ਹਾਜ਼ਰ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਜੋ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਸੇਵਾ ਕਰਨ 'ਚ ਹਮੇਸ਼ਾ ਤਤਪਰ ਰਹਿੰਦਾ ਹੈ ਅਤੇ ਬੇਸਹਾਰਿਆਂ ਲਈ ਸਹਾਰਾ ਬਣਦਾ ਹੈ | ਜਿਸ ਤਹਿਤ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਵਲੋਂ ਪਤਵੰਤਿਆਂ ਦੀ ਹਾਜ਼ਰੀ 'ਚ ਲਾਵਾਰਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਨੇਕ ਕੰਮ ਲਈ ਰਾਮਬਾਗ ਕਮੇਟੀ ਅਤੇ ਦੁਕਾਨਦਾਰਾਂ ਨੇ ਵੀ ਭਰਪੂਰ ਸਹਿਯੋਗ ਕੀਤਾ | ਦੱਸ ਦੇਈਏ ਕਿ ਕਲੱਬ ਵਲੋਂ ਹੁਣ ਤੱਕ ਹਜ਼ਾਰਾਂ ਲੋਕਾਂ ਦੀਆਂ ਰੋਡ ਐਕਸੀਡੈਂਟ ਵਿਚ ਜਾਨਾਂ ਬਚਾਈਆਂ ਗਈਆਂ ਹਨ, ਜਿਸ 'ਤੇ ਕਲੱਬ ਨੂੰ ਇਕ ਵਾਰ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ | ਕਲੱਬ ਵਲੋਂ ਕੀਤੇ ਜਾਂਦੇ ਉਪਰਾਲੇ ਦੀ ਮੰਡੀ ਨਿਵਾਸੀਆਂ ਵਲੋਂ ਖ਼ੂਬ ਸ਼ਲਾਘਾ ਕੀਤੀ ਜਾਂਦੀ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਜੀਵਨ ਭੂਤ, ਚੇਅਰਮੈਨ ਪ੍ਰਵੀਨ ਘੁੰਨਸ, ਕੈਸ਼ੀਅਰ ਰਾਜੂ ਮੌੜ, ਪਾਇਲਟ ਰਜਿੰਦਰ ਸਿੰਘ ਗੋਗੀ ਤੋਂ ਇਲਾਵਾ ਸਮਾਜ ਸੇਵੀ ਸੰਦੀਪ ਭੈਣੀ, ਬਸੰਤ ਲਾਲ ਬਾਂਸਲ, ਲੀਤੂ, ਡਿੰਪਾ, ਪ੍ਰਵੇਸ਼ ਕੁਮਾਰ, ਵੇਦਾ, ਮਾਲੀ ਹੀਰਾ ਲਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਨੇ ਕੀਤਾ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਦਾ ਦੌਰਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Ad Position 24