08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਆਜ਼ਾਦ ਕਲੱਬ ਚੀਮਾ ਵਲੋਂ ਅੱਖਾਂ ਦਾ ਅਤੇ ਮੈਡੀਕਲ ਚੈੱਕਅਪ ਕੈਂਪ 28 ਨੂੰ <br/>

Ad Position 21
No active advertisement
ਅਜੀਤ ਡੈਸਕ 25-02-2026
ਟੱਲੇਵਾਲ, 24 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸਬੰਧਿਤ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਚੀਮਾ ਵਲੋਂ ਸਾਲਾਨਾ 29ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋੜਵੰਦ ਲੋਕਾਂ ਲਈ ਚੈੱਕਅਪ ਕੈਂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਵੱਖ-ਵੱਖ ਸਮਾਜ ਸੇਵੀ ਐਨ.ਆਰ.ਆਈ, ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ ਅਤੇ ਵਿੱਤ ਸਕੱਤਰ ਲਖਵਿੰਦਰ ਸਿੰਘ ਸੀਰਾ ਨੇ ਦੱਸਿਆ ਕਿ ਜਿੱਥੇ ਇਸ ਕੈਂਪ ਦੌਰਾਨ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਡਾ: ਰੁਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਜਾਣਗੇ, ਜਿੰਨਾਂ ਵਿਚੋਂ ਯੋਗ ਉਮੀਦਵਾਰਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ, ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਬੀ.ਐਮ.ਸੀ ਹਸਪਤਾਲ ਬਰਨਾਲਾ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋੜਵੰਦ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕਰੇਗੀ | ਇਸ ਮੌਕੇ ਪਿ੍ੰਸੀਪਲ ਜਨਕ ਰਾਜ ਸ਼ਰਮਾ, ਚਰਨਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਗੇਲਾ ਜਨਰਲ ਸਕੱਤਰ, ਡਾ: ਕਰਮਜੀਤ ਸਿੰਘ ਬੱਬੂ ਵੜੈਚ, ਕਰਮਜੀਤ ਸਿੰਘ ਜੀਤਾ, ਅਮਨਦੀਪ ਸਿੰਘ ਅਮਨਾ, ਨਵਜੀਤ ਸਿੰਘ ਨਵੀ ਪੇਸ਼ੀ, ਕਰਮਜੀਤ ਕਰਮੂ, ਪ੍ਰਗਟ ਸਿੰਘ, ਪ੍ਰੋ: ਲਖਵੀਰ ਸਿੰਘ ਚੀਮਾ ਤੋਂ ਇਲਾਵਾ ਬੀ.ਐਮ.ਸੀ ਹਸਪਤਾਲ ਬਰਨਾਲਾ ਦੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਹਿਲ ਕਾਲਜ ਦੇ ਕੰਪਿਊਟਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਪਟਿਆਲਾ ਵਿਖੇ ਕੀਤਾ ਉਦਯੋਗਿਕ ਦੌਰਾ <br/> ਅਗਲੀ ਖ਼ਬਰ ਬੀਬੀ ਹਰਚੰਦ ਕੌਰ ਘਨੌਰੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨਾਲ ਵਿਚਾਰ ਵਟਾਂਦਰਾ <br/>
Ad Position 24