ਭਦੌੜ, 25 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੀਰੀ ਪੀਰੀ ਖਾਲਸਾ ਕਾਲਜ ਭਦੌੜ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਵਿਦਿਆਰਥੀਆਂ ਦੁਆਰਾ ਪੁਸਤਕ ਮੇਲੇ ਵਿਚ ਸ਼ਿਰਕਤ ਕੀਤੀ ਗਈ | ਪੰਜਾਬੀ ਵਿਭਾਗ ਦੇ ਮੁਖੀ ਡਾ: ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ੰ: ਮਲਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਦੋ ਰੋਜ਼ਾ ਪੁਸਤਕ ਮੇਲਾ ਰਾਮਪੁਰਾ ਫੂਲ (ਬਠਿੰਡਾ) ਵਿਚ ਸ਼ਾਮਿਲ ਹੋਏ ਜਿਸ ਵਿਚ ਕਵੀ ਦਰਬਾਰ, ਨਾਟਕ, ਰੂ-ਬਰੂ ਪੁਸਤਕ ਪ੍ਰਦਰਸ਼ਨੀਆਂ, ਚਿੱਤਰ ਪ੍ਰਦਰਸ਼ਨੀਆਂ, ਭਾਸ਼ਣ, ਵਿਚਾਰ ਚਰਚਾ, ਲਾਈਵ ਪੇਂਟਿੰਗ, ਸ਼ਬਦ ਜੋੜ, ਵਿਆਕਰਨ, ਸੁੰਦਰ ਲਿਖਾਈ ਦੀ ਸਿਖਲਾਈ, ਸੁੰਦਰ ਲਿਖਾਈ ਮੁਕਾਬਲੇ ਆਦਿ ਕਰਵਾਏ ਗਏ | ਵਿਦਿਆਰਥੀਆਂ ਵਲੋਂ ਇਸ ਪੁਸਤਕ ਮੇਲੇ ਦਾ ਅਨੰਦ ਮਾਣਿਆ ਅਤੇ ਆਪਣੀ ਮਾਤ ਭਾਸ਼ਾ ਨਾਲ ਜੁੜਨ ਦਾ ਪ੍ਰਣ ਲਿਆ | ਸੰਸਥਾ ਮੁਖੀ ਪਿ੍ੰਸੀਪਲ ਮਲਵਿੰਦਰ ਸਿੰਘ ਦੁਆਰਾ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬੀ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ ਹੈ | ਇਸ ਲਈ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ | ਇਸ ਮੌਕੇ ਡਾ: ਮਨਦੀਪ ਕੌਰ, ਪ੍ਰੋ: ਭਿੰਦਰਜੀਤ ਕੌਰ, ਪ੍ਰੋ: ਪਵਨਪ੍ਰੀਤ ਕੌਰ, ਪ੍ਰੋ: ਸੁਖਵੀਰ ਕੌਰ, ਪ੍ਰੋ: ਹਰਦੀਪ ਸਿੰਘ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ |