15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪ੍ਰਾਈਵੇਟ ਸਕੂਲ ਦੀ ਬੱਸ ਹਾਦਸਾਗ੍ਰਸਤ, ਡਰਾਈਵਰ ਤੇ ਵਿਦਿਆਰਥੀ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 26-02-2026
ਰੂੜੇਕੇ ਕਲਾਂ, 25 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਤੋਂ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਨੂੰ ਜਾਂਦੀ 18 ਫੁੱਟੀ ਸੜ੍ਹਕ 'ਤੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਰੁੱਖ ਨਾਲ ਟਕਰਾਉਣ ਕਰ ਕੇ ਹੋਏ ਸੜ੍ਹਕ ਹਾਦਸੇ 'ਚ ਬੱਸ ਡਰਾਈਵਰ ਤੇ ਸਕੂਲੀ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਿੰਡ ਧੌਲਾ ਤੋਂ ਗੁਰਦੁਆਰਾ ਅੜੀਸਰ ਸਾਹਿਬ ਵੱਲ ਨੂੰ ਜਾ ਰਹੀ ਸੀ | ਰਸਤੇ ਵਿਚ ਬੱਸ ਰੁੱਖ ਨਾਲ ਟਕਰਾਉਣ ਕਰ ਕੇ ਸਕੂਲ ਬੱਸ ਦਾ ਡਰਾਈਵਰ ਤੇ ਵਿਦਿਆਰਥੀ ਜ਼ਖ਼ਮੀ ਹੋ ਗਏ, ਨੂੰ ਇਲਾਜ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ | ਸੰਪਰਕ ਕਰਨ 'ਤੇ ਸਕੂਲ ਬੱਸ ਦੇ ਠੇਕੇਦਾਰ ਨੇ ਦੱਸਿਆ ਕਿ ਸਵੇਰੇ ਧੁੰਦ ਜ਼ਿਆਦਾ ਹੋਣ ਕਰ ਕੇ ਸਕੂਲ ਬੱਸ ਡਰਾਈਵਰ ਮਾਰਗ 'ਤੇ ਅੱਗੇ ਆਏ ਇਕ ਰੁੱਖ ਦੇ ਟਾਹਣੇ ਨਾਲ ਬੱਸ ਟਕਰਾਉਣ ਤੋਂ ਬਚਾ ਰਿਹਾ ਸੀ | ਡਰਾਈਵਰ ਸਾਈਡ ਮਾਰਗ ਦੀ ਸਾਈਡ 'ਤੇ ਖੜ੍ਹੇ ਰੁੱਖ ਨਾਲ ਬੱਸ ਟਕਰਾਉਣ ਕਰ ਕੇ ਹਾਦਸਾ ਵਾਪਰ ਗਿਆ ਸੀ | ਇਲਾਜ ਲਈ ਬੱਸ ਡਰਾਈਵਰ ਨੂੰ ਡਾ: ਪ੍ਰਦੀਪ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਲੱਤ ਵਿਚ ਰਾਡ ਪਾ ਕੇ ਇਲਾਜ ਚੱਲ ਰਿਹਾ ਹੈ | ਵਿਦਿਆਰਥੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਵੀ ਪ੍ਰਾਈਵੇਟ ਹਸਪਤਾਲਾਂ ਤੋਂ ਮੁੱਢਲੀ ਸਹਾਇਤਾ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਦਾ ਡਰਾਈਵਰ ਅਮਨਦੀਪ ਸਿੰਘ ਜੈਕੀ ਵਾਸੀ ਬਦਰਾ ਪ੍ਰਦੀਪ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹੈ | ਜਿਸ ਦੇ ਬਿਆਨ ਅਨੁਸਾਰ ਅਤੇ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਨੂੰ 15-15 ਸਾਲ ਤੇ ਇੱਕ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ ਜੁਰਮਾਨਾ... ਅਗਲੀ ਖ਼ਬਰ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੀ.ਐਸ.ਪੀ.ਸੀ.ਐਲ./ਪੀ.ਐਸ.ਟੀ.ਸੀ.ਐਲ. ਦੀ ਕਨਵੈੱਨਸ਼ਨ ਹੋਈ
Ad Position 24