04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 344ਵਾਂ ਜਨਮ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਬਰਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 344ਵੇਂ ਜਨਮ ਦਿਹਾੜਾ ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲਿਆਂ, ਗੁਰਦੁਆਰਾ ਸਿੱਧਸਰ ਸਾਹਿਬ ਰੰਗੀਆ ਵਾਲੇ ਕੋਠੇ ਸੇਖਾ ਰੋਡ ਬਰਨਾਲਾ ਦੀ ਸਮੂਹ ਪ੍ਰਬੰਧਕ ਕਮੇਟੀ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲਿਆਂ ਨੇ ਦੀਵਾਨ ਸਜਾਏ | ਇਸ ਤੋਂ ਇਲਾਵਾ ਸੰਤ ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਸੁਖਵਿੰਦਰ ਸਿੰਘ ਸੋਨੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸੰਤ ਬਾਬਾ ਮਨਦੀਪ ਸਿੰਘ ਟਿੱਬੇ ਵਾਲੇ, ਸਵਾਮੀ ਸਹਿਜ ਪ੍ਰਕਾਸ਼, ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ, ਗਿਆਨੀ ਗੁਰਮੀਤ ਸਿੰਘ, ਗਿਆਨੀ ਗੁਰਦੇਵ ਸਿੰਘ, ਅਤੇ ਹੋਰ ਗੁਣੀ ਗਿਆਨੀ ਸੰਤ ਮਹਾਪੁਰਸ਼ਾਂ ਨੇ ਆਪਣੇ ਬਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਸੁਖਮਨੀ ਸੇਵਾ ਸੁਸਾਇਟੀ ਬਾਜਵਾ ਪੱਤੀ, ਨਾਮ ਸੇਵਾ ਸਿਮਰਨ ਸੁਸਾਇਟੀ ਬਰਨਾਲਾ, ਪ੍ਰਜਾਪਤ ਸਭਾ ਬਰਨਾਲਾ, ਗੁ: ਪ੍ਰਬੰਧਕ ਕਮੇਟੀ ਬਾਜਵਾ ਪੱਤੀ ਬਰਨਾਲਾ ਅਤੇ ਹੋਰ ਵੱਖ-ਵੱਖ ਸੰਸਥਾਵਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਰਪ੍ਰਸਤ ਬਹਾਦਰ ਸਿੰਘ ਰਾਏਸਰ ਵਾਲੇ, ਪ੍ਰਧਾਨ ਬੂਟਾ ਸਿੰਘ ਠੁੱਲੇਵਾਲ ਵਾਲੇ, ਗੁਰਮੇਲ ਸਿੰਘ ਸੈਕਟਰੀ, ਕੁਲਦੀਪ ਸਿੰਘ ਢਿੱਲੋਂ,ਸੁਖਵੀਰ ਸਿੰਘ, ਸੁੰਦਰ ਸਿੰਘ, ਅਜੈਬ ਸਿੰਘ ਗੁਰਸੇਵਕ ਸਿੰਘ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਤ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਲਈ 8 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਅਗਲੀ ਖ਼ਬਰ ਪਿੰਡਾਂ ਦੇ ਪੈਟਰੋਲ ਪੰਪਾਂ 'ਤੇ ਈਰਾਨ ਤੇ ਇਜ਼ਰਾਈਲ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਨੇ ਡੀਜ਼ਲ ਜਮ੍ਹਾ ਕਰਨ ਲਾਏ ਲੋ...
Ad Position 24