04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡਾਂ ਦੇ ਪੈਟਰੋਲ ਪੰਪਾਂ 'ਤੇ ਈਰਾਨ ਤੇ ਇਜ਼ਰਾਈਲ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਨੇ ਡੀਜ਼ਲ ਜਮ੍ਹਾ ਕਰਨ ਲਾਏ ਲੋਕ <br/>

Ad Position 21
repet_subhas-goyals [Copy P29]
ਪਿੰਡ ਚੀਮਾ ਦੇ ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ ਦਾ ਦਿ੍ਸ਼ | ਤਸਵੀਰ : ਸੋਨੀ ਚੀਮਾ <br/> 07-03-2026
ਟੱਲੇਵਾਲ, 6 ਮਾਰਚ (ਸੋਨੀ ਚੀਮਾ)-ਈਰਾਨ ਤੇ ਇਜ਼ਰਾਈਲ ਵਿਚਕਾਰ ਲੱਗੀ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਨੇ ਪੰਜਾਬ ਦੇ ਪਿੰਡਾਂ ਦੇ ਪੈਟਰੋਲ ਪੰਪਾਂ 'ਤੇ ਹਫ਼ੜਾ ਦਫ਼ੜੀ ਦਾ ਮਾਹੌਲ ਬਣਾ ਦਿੱਤਾ ਹੈ | ਜੰਗ ਦੇ ਛਾਏ ਹੇਠ ਲੰਬੀਆਂ ਕਤਾਰਾਂ ਵਿਚ ਖੜੇ ਵਾਹਨ ਡੀਜ਼ਲ ਜਮ੍ਹਾ ਕਰਨ ਲੱਗ ਗਏ ਹਨ | ਜਿਸ ਦੇ ਚੱਲਦਿਆਂ ਪੈਟਰੋਲ ਪੰਪਾਂ 'ਤੇ ਵਾਹਨਾਂ ਅਤੇ ਡਰੰਮਾਂ ਨਾਲ ਭਰੇ ਟਰੈਕਟਰ-ਟਰਾਲੀਆਂ ਦੀਆਂ ਭੀੜਾਂ ਲੱਗਣ ਲੱਗ ਪਈਆਂ ਹਨ | ਜ਼ਿਕਰਯੋਗ ਹੈ ਕਿ ਈਰਾਨ ਤੇ ਇਜ਼ਰਾਈਲ ਵਿਚਕਾਰ ਲੱਗੀ ਜੰਗ ਦੌਰਾਨ ਅਤੇ ਆਉਣ ਵਾਲੀ ਹਾੜੀ ਦੀ ਫ਼ਸਲ ਨੂੰ ਲੈ ਕੇ ਚਿੰਤਤ ਕਿਸਾਨ ਪੈਟਰੋਲ ਪੰਪਾਂ ਤੇ ਟਰੈਕਟਰਾਂ ਅਤੇ ਹੋਰ ਵਾਹਨਾਂ ਰਾਹੀਂ ਢੋਲ ਅਤੇ ਟੈਂਕੀਆਂ ਭਰਾ ਰਹੇ ਹਨ | ਪੈਟਰੋਲ ਪੰਪਾਂ 'ਤੇ ਵਾਹਨਾਂ ਅਤੇ ਡਰੰਮਾਂ ਨਾਲ ਭਰੇ ਟਰੈਕਟਰ-ਟਰਾਲੀਆਂ ਦੀਆਂ ਭੀੜਾਂ ਲੱਗਣ ਲੱਗ ਪਈਆਂ ਹਨ | ਪਿੰਡ ਚੀਮਾ ਵਿਖੇ ਕਈ ਕਿਸਾਨਾਂ ਨੇ ਦੱਸਿਆ ਕਿ ਵਾਢੀ ਵਾਸਤੇ ਡੀਜ਼ਲ ਦੀ ਲੋੜ ਪੈਣੀ ਹੈ | ਜੇਕਰ ਜੰਗ ਕਾਰਨ ਡੀਜ਼ਲ ਨਾ ਮਿਲਿਆ ਤਾਂ ਉਸ ਦੀ ਕਣਕ ਵੱਢਣ ਤੋਂ ਰਹਿ ਜਾਵੇਗੀ | ਇਸ ਸਬੰਧੀ ਜਦ ਪਿੰਡ ਚੀਮਾ ਵਿਖੇ ਸ਼ਹਿਣਾ ਪੰਪ ਮਾਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਕਾਰਨ ਬੇਵਜ੍ਹਾ ਹਫ਼ੜਾ ਦਫ਼ੜੀ ਮਚਾਈ ਜਾ ਰਹੀ ਹੈ, ਜਦਕਿ ਤੇਲ ਦੀ ਕਮੀ ਜਾਂ ਸਪਲਾਈ ਸਬੰਧੀ ਕੋਈ ਗਾਈਡਲਾਇਨ ਜਾਰੀ ਨਹੀਂ ਹੋਈ | ਜਿਸ ਨਾਲ ਤੇਲ ਦੀ ਘਾਟ ਰੜਕੇ, ਪਰ ਲੋਕਾਂ ਦੀ ਬੇਵਜ੍ਹਾ ਤੇਜ਼ੀ ਨੇ ਤੇਲ ਪੈਟਰੋਲ ਪੰਪ ਤੇ ਜ਼ਰੂਰ ਘਾਟ ਕਰ ਦਿੱਤੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਝਦਾਰੀ ਦਿਖਾਉਣ |

Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 344ਵਾਂ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਇਕਾਈ ਪੰਡੋਰੀ ਦੀ ਸਰਬਸੰਮਤੀ ਨਾਲ ਹੋਈ ਚੋਣ
Ad Position 24