ਬਰਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸ਼ਹਿਰ ਦੀਆਂ ਦੋ ਪ੍ਰਮੁੱਖ ਸਮਾਜਿਕ ਸੰਸਥਾਵਾਂ ਬਰਨਾਲਾ ਵੈੱਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਵਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਇੱਕ ਇਤਿਹਾਸਕ ਕਦਮ ਚੁੱਕਦਿਆਂ ਸਾਂਝੇ ਤੌਰ 'ਤੇ 'ਮਾਨਵ ਸੇਵਾ ਚੈਰੀਟੇਬਲ ਲੈਬ' ਦੇ ਨਿਰਮਾਣ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਸੇਖਾ ਰੋਡ 'ਤੇ ਇਸ ਪ੍ਰਾਜੈਕਟ ਸਬੰਧੀ ਵਿਧੀਵਤ ਭੂਮੀ ਪੂਜਨ ਕੀਤਾ ਗਿਆ | ਪੰਡਿਤ ਸੂਰਿਆਕਾਂਤ ਸ਼ਾਸਤਰੀ ਨੇ ਪੂਰੇ ਵਿਧੀ-ਵਿਧਾਨ ਅਤੇ ਮੰਤਰ ਉਚਾਰਨ ਨਾਲ ਭੂਮੀ ਪੂਜਨ ਦਾ ਕਾਰਜ ਸੰਪੰਨ ਕਰਵਾਇਆ | ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਪ੍ਰਧਾਨ ਪ੍ਰਮੋਦ ਅਰੋੜਾ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਉਮੇਸ਼ ਬਾਂਸਲ ਨੇ ਸਾਂਝੇ ਤੌਰ 'ਤੇ ਨੀਂਹ ਦੀ ਇੱਟ ਰੱਖੀ | ਲਾਇਨਜ਼ ਕਲੱਬ ਦੇ ਸਾਬਕਾ ਜ਼ੋਨਲ ਚੇਅਰਮੈਨ ਸੰਜੇ ਗਰਗ ਅਤੇ ਕਿ੍ਸ਼ਨ ਕੁਮਾਰ ਬਿੱਟੂ ਨੇ ਦੱਸਿਆ ਕਿ ਇਸ ਲੈਬ ਨਾਲ ਸੇਖਾ ਰੋਡ ਅਤੇ ਇਸ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਦੇ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਬਾਜ਼ਾਰ ਨਾਲੋਂ ਘੱਟ ਦਰਾਂ 'ਤੇ ਉੱਚ ਪੱਧਰੀ ਜਾਂਚ ਦੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿਸ ਵਿਚ ਆਧੁਨਿਕ ਮਸ਼ੀਨਾਂ ਅਤੇ ਮਾਹਿਰ ਸਟਾਫ਼ ਤਾਇਨਾਤ ਕੀਤਾ ਜਾਵੇਗਾ | ਇਸ ਮੌਕੇ ਸੰਜੀਵ ਬਾਂਸਲ, ਰਵੀ ਬਾਂਸਲ, ਗਗਨ ਸੋਹਲ, ਸੰਦੀਪ ਅਰੋੜਾ, ਦਿਨੇਸ਼ ਆਨੰਦ ਦੀਪੂ, ਅਸ਼ੋਕ ਮੱਕੜ, ਗੋਕੁਲ ਪ੍ਰਕਾਸ਼ ਗੁਪਤਾ, ਸੰਦੀਪ ਸੀ.ਏ., ਕਾਂਤੀ ਗਰਗ, ਗੌਤਮ ਆਨੰਦ ਗੋਇਲ, ਰਾਕੇਸ਼ ਕਾਕਾ, ਕਿ੍ਸ਼ਨ ਕੁਮਾਰ ਬਿੱਟੂ, ਸ਼ਿਵ ਸਿੰਗਲਾ, ਸ਼ਿਆਮ ਸੁੰਦਰ ਜੈਨ, ਰਾਜੀਵ ਜੈਨ, ਨਰੇਸ਼ ਗਰੋਵਰ, ਹੈਪੀ ਯਾਦਵ, ਗੌਰਵ ਬੰਸਲ ਅਤੇ ਮਨੀਸ਼ ਗਰਗ ਅਤੇ ਹੋਰ ਮੈਂਬਰ ਹਾਜ਼ਰ ਸਨ |