09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ <br/>

Ad Position 21
No active advertisement
ਚਮਕੌਰ ਸਿੰਘ ਸੇਖੋਂ ਭੋਤਨਾ ਦੇ ਕਿੱਸਾ ਕਾਵਿ ਦਾ ਲੋਕ ਅਰਪਣ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ ਤੇ ਮੈਂਬਰ | ਤਸਵੀਰ: ਰਿੰਪੀ ਸਟੂਡੀਓ <br/> 10-03-2026
ਬਰਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਚਮਕੌਰ ਸਿੰਘ ਸੇਖੋਂ ਭੋਤਨਾ ਦੇ ਕਿੱਸਾ ਕਾਵਿ 'ਸ਼ੀਰੀ ਫਰਿਹਾਦ' ਅਤੇ 'ਕਾਕਾ ਪਰਤਾਪੀ' ਦਾ ਲੋਕ ਅਰਪਣ ਕੀਤਾ ਗਿਆ | ਪੁਸਤਕ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਵਿਚ ਦੋ ਵੱਖੋ-ਵੱਖਰੀਆਂ ਪ੍ਰੀਤ ਕਹਾਣੀਆਂ ਸ਼ੀਰੀ ਫਰਿਹਾਦ ਅਤੇ ਕਾਕਾ ਪਰਤਾਪੀ ਦੇ ਇਸ਼ਕ ਨੂੰ ਕਿੱਸਾ ਕਾਵਿ ਅਤੇ ਕਵੀਸ਼ਰੀ ਦੇ ਲੋਕ ਕਾਵਿ ਰੂਪਾਂ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਹੈ | ਤੇਜਾ ਸਿੰਘ ਤਿਲਕ ਨੇ ਕਿਹਾ ਕਿ ਕਿੱਸਾ ਕਾਵਿ ਵਿਚ ਵਿਸ਼ਾ ਪੱਖ ਅਤੇ ਕਲਾ ਪੱਖ ਦੋਵੇਂ ਵਿਸ਼ੇਸ਼ ਸਮਾਨਤਾ ਵਾਲੇ ਹੁੰਦੇ ਹਨ | ਚਮਕੌਰ ਸਿੰਘ ਸੇਖੋਂ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਸ ਨੇ ਇਹ ਦੋਵੇਂ ਪੱਖ ਬੜੇ ਕਲਾਤਮਿਕ ਢੰਗ ਨਾਲ ਨਿਭਾਏ ਹਨ | ਸਮਾਗਮ ਦੌਰਾਨ ਪੰਜਾਬੀ ਕਵੀ ਸ਼ਿੰਦਰ ਧੌਲਾ ਅਤੇ ਪਰਿਵਾਰ ਵਲੋਂ ਬੇਬੇ ਬਿਮਲਾ ਦੇਵੀ ਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਪੰਜਵਾਂ ਪੁਰਸਕਾਰ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਗਿਆਨੀ ਦੇਵ ਖੁੱਡੀ ਕਲਾਂ ਵਾਲਿਆਂ ਨੂੰ ਦਿੱਤਾ ਗਿਆ | ਪੁਰਸਕਾਰ ਬਾਰੇ ਬੋਲਦਿਆਂ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਜਿਸ ਦੌਰ ਵਿਚ ਲੋਕ ਆਪਣੇ ਜਿਉਂਦੇ ਮਾਤਾ-ਪਿਤਾ ਨੂੰ ਬਿਰਧ ਘਰਾਂ ਵਿਚ ਛੱਡ ਰਹੇ ਹਨ, ਉੱਥੇ ਸ਼ਿੰਦਰ ਧੌਲੇ ਵਰਗੇ ਲੇਖਕ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਲੇਖਕਾਂ ਦਾ ਸਨਮਾਨ ਕਰ ਰਹੇ ਹਨ | ਹਾਕਮ ਸਿੰਘ ਰੂੜੇਕੇ ਨੇ ਗੀਤਕਾਰ ਦੇਵ ਖੁੱਡੀ ਕਲਾਂ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਲਿਖੇ ਹੋਏ ਗੀਤਾਂ ਬਾਰੇ ਚਾਨਣਾ ਪਾਇਆ | ਨਾਵਲਕਾਰ ਦਰਸ਼ਨ ਸਿੰਘ ਗੁਰੂ, ਜਗਤਾਰ ਜਜ਼ੀਰਾ, ਜਰਨੈਲ ਸਿੰਘ ਅੱਚਰਵਾਲ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਡਾ. ਰਾਮਪਾਲ ਸਿੰਘ ਸ਼ਾਹਪੁਰੀ ਅਤੇ ਅਮਰਜੀਤ ਸਿੰਘ ਸਿੱਧੂ ਨੇ ਪੁਸਤਕ ਅਤੇ ਸਨਮਾਨ ਸਮਾਰੋਹ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਹਾਣੀਕਾਰ ਪਰਮਜੀਤ ਮਾਨ ਅਤੇ ਪਰਿਵਾਰ ਵਲੋਂ ਬਾਪੂ ਗਿਆਨੀ ਤਾਰਾ ਸਿੰਘ ਪ੍ਰਦੇਸੀ ਦੀ ਯਾਦ 'ਚ ਕਰਵਾਏ ਗਏ ਇਨਾਮੀ ਕਵੀ ਦਰਬਾਰ 'ਚ ਕਰਮ ਸਿੰਘ ਜ਼ਖ਼ਮੀ, ਰਾਮ ਸਰੂਪ ਸ਼ਰਮਾ, ਹਰੀਪਾਲ, ਪਰਮਜੀਤ ਸਿੰਘ ਰਾਜਗੜ•, ਸਾਗਰ ਸਿੰਘ ਸਾਗਰ, ਸੁਰਜੀਤ ਸਿੰਘ ਦਿਹੜ, ਬੰਤ ਸਿੰਘ ਫੂਲਪੁਰੀ, ਰਾਮ ਸਿੰਘ ਹਠੂਰ, ਜਗਜੀਤ ਸਿੰਘ ਵਜੀਦਕੇ, ਸਰੂਪ ਚੰਦ ਹਰੀਗੜ•, ਬਲਜਿੰਦਰ ਬੱਲੀ ਈਲਵਾਲ, ਬਹਾਦਰ ਸਿੰਘ ਧੌਲਾ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸੀ, ਅਜਮੇਰ ਸਿੰਘ ਅਕਲੀਆ, ਡਾ. ਉਜਾਗਰ ਸਿੰਘ ਮਾਨ, ਚਰਨੀ ਬੇਦਿਲ, ਸੁਖਵਿੰਦਰ ਸਿੰਘ ਸਨੇਹ, ਦਲਵਾਰ ਸਿੰਘ ਧਨੌਲਾ, ਇਕਬਾਲਦੀਨ ਬਾਠਾਂ, ਰਜਿੰਦਰ ਸ਼ੌਂਕੀ, ਰਜਨੀਸ਼ ਕੌਰ ਬਬਲੀ, ਤੇਜਿੰਦਰ ਚੰਡਿਹੋਕ, ਰਾਮ ਸਿੰਘ ਬੀਹਲਾ, ਬਿੰਨੀ ਬਰਨਾਲਵੀ, ਪਾਲ ਸਿੰਘ ਲਹਿਰੀ, ਰਘਬੀਰ ਸਿੰਘ ਗਿੱਲ ਕੱਟੂ, ਮੇਜਰ ਸਿੰਘ ਗਿੱਲ ਸਹੌਰ, ਗੁਰਤੇਜ ਸਿੰਘ ਮੱਖਣ, ਗੁਰਜੰਟ ਸਿੰਘ ਸੋਹਲ, ਐਸ.ਪੀ. ਕਾਲੇਕੇ, ਬਲਵੀਰ ਸਿੰਘ ਮੰਡੇਰ, ਸ਼ਿੰਗਾਰਾ ਸਿੰਘ ਸਮਰਾ, ਰਜਿੰਦਰ ਸਿੰਘ ਸਮਰਾ, ਸਰਬਜੀਤ ਸੰਗਰੂਰਵੀ ਅਤੇ ਜੁਗਰਾਜ ਚੰਦ ਰਾਏਸਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਕਵੀਆਂ ਨੂੰ ਨਕਦ ਰਾਸ਼ੀ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੈਪਟਨ ਸਿੱਧੂ ਦੀ ਪ੍ਰੇਰਨਾ ਸਦਕਾ ਪ੍ਰੋਫ਼ੈਸਰ ਸਮੇਤ 50 ਵਿਦਿਆਰਥੀ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਬਰਨਾਲਾ 'ਚ 50 ਲੱਖ ਦੀ ਲਾਗਤ ਨਾਲ ਬਣੇਗੀ 'ਮਾਨਵ ਸੇਵਾ ਚੈਰੀਟੇਬਲ ਲੈਬ' <br/>
Ad Position 24