ਟੱਲੇਵਾਲ, 9 ਮਾਰਚ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹਰ ਵਰਗ ਦੇ ਹੱਕਾਂ ਦੀ ਲੜਾਈ ਲੜੀ ਅਤੇ ਲੋਕਾਂ ਦੇ ਏਕੇ ਸਦਕਾ ਸੈਂਕੜੇ ਸੰਘਰਸ਼ਾਂ ਨੂੰ ਫ਼ਤਹਿ ਕੀਤਾ | ਇਹ ਸ਼ਬਦ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪਿੰਡ ਟੱਲੇਵਾਲ ਵਿਖੇ ਬਲਾਕ ਪ੍ਰਧਾਨ ਨਾਇਬ ਸਿੰਘ ਟੱਲੇਵਾਲ ਦੀ ਅਗਵਾਈ ਵਿਚ ਪਿੰਡ ਦੇ ਗ਼ੁਲਾਮ ਮੱਦੀ ਸਟੇਡੀਅਮ ਵਿਖੇ ਰੱਖੀ ਗਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਦੂਜੀ ਪੀੜ ੍ਹੀ ਆ ਗਈ, ਜੋ ਹੱਕੀ ਸੰਘਰਸ਼ਾਂ ਦੇ ਪਿੜ ਮੱਲਣ ਲਈ ਸਦਾ ਤਿਆਰ ਹੈ | ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਕਿਸਾਨੀ ਸੰਘਰਸ਼ਾਂ ਤੋਂ ਇਲਾਵਾ ਪੰਜਾਬ ਦੇ ਧਾਰਮਿਕ ਹੱਕਾਂ ਲਈ ਲਈ ਵੀ ਜੇਲ੍ਹਾਂ ਕੱਟੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਏਕਤਾ ਸਦਕਾ ਅਸੀਂ ਪਾਸ ਹੋਏ ਬਿੱਲ ਵਾਪਸ ਕਰਵਾਏ ਹਨ, ਜੋ ਇਤਿਹਾਸ ਬਣ ਗਏ ਹਨ ਅਤੇ ਹੁਣ ਇਕ ਵਾਰ ਫਿਰ ਏਕੇ ਦੀ ਵਾਰੀ ਆ ਗਈ ਹੈ, ਕਿਉਂਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਦਬਾਅ ਹੇਠ ਖੇਤੀ ਪ੍ਰਧਾਨ ਸੂਬੇ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਹੋਣਾ ਹੈ | ਇਸ ਲਈ ਸਾਨੂੰ ਸਭ ਨੂੰ ਮਿਲ ਕੇ ਸੰਯੁਕਤ ਇਹ ਸਮਝੌਤੇ ਦਾ ਵਿਰੋਧ ਕਰਨਾ ਚਾਹੀਦਾ ਹੈ | ਜਿਸ ਦੇ ਵਿਰੋਧ ਲਈ 10 ਮਾਰਚ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਚ ਇਕ ਵੱਡੀ ਕਿਸਾਨ ਮਹਾਂ ਪੰਚਾਇਤ ਕਿਸਾਨ ਰੈਲੀ ਰੱਖੀ ਹੋਈ ਹੈ | ਜਿਸ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ | ਇਹ ਰੈਲੀ ਬਿਜਲੀ ਸੋਧ ਬਿੱਲ ਤੋਂ ਇਲਾਵਾ ਹੋਰ ਬਿੱਲ ਸੈਸ਼ਨ ਦੇ ਵਿਚ ਪੇਸ਼ ਕਰੇਗੀ ਅਤੇ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ 'ਤੇ ਮਨਾਵਾਂਗੇ | ਜਿਸ ਲਈ ਇਹ ਰੈਲੀ ਰੱਖੀ ਗਈ ਹੈ | ਉਨ੍ਹਾਂ ਪੋਸਤ ਦੀ ਖੇਤੀ ਦੀ ਵਕਾਲਤ ਕਰਦਿਆਂ ਕਿਹਾ ਕਿ ਅਫ਼ੀਮ ਜਿਹੜੀ ਦਵਾਈਆਂ 'ਚ ਪੈਂਦੀ ਹੈ, ਬਾਹਰੋਂ ਹਜ਼ਾਰਾਂ ਕਰੋੜਾਂ ਡਾਲਰ ਦੇ ਕੇ ਅਸੀਂ ਬਾਹਰੋਂ ਮੰਗਾਉਂਦੇ ਹਾਂ ਅਤੇ ਇਸ ਜੇਕਰ ਖੇਤੀ ਲਈ ਸਰਕਾਰਾਂ ਰਾਜੀ ਹੋਣ ਤਾਂ ਉਕਤ ਅਫ਼ੀਮ ਪੈਦਾ ਹੋਵੇਗੀ, ਉੱਥੇ ਸਾਡੀ ਨੌਜਵਾਨ ਪੀੜ੍ਹੀ ਚਿੱਟੇ ਵਰਗੇ ਭਿਆਨਕ ਨਸ਼ੇ ਤੋਂ ਬਚੇਗੀ | ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਡਾਕਟਰਾਂ ਨਾਲ ਮੀਟਿੰਗ ਸੀ, ਉਹ ਕਹਿੰਦੇ ਆਉਣ ਵਾਲੇ ਚਾਰ ਸਾਲਾਂ ਦੌਰਾਨ ਹਰੇਕ ਘਰ 'ਚ ਇਕ ਕੈਂਸਰ ਮਰੀਜ਼ ਕਿਉਂਕਿ ਅਸੀਂ ਕੈਮੀਕਲ ਯੁਕਤ ਖਾਣ ਪੀਣ ਕਰ ਰਹੇ | ਇਸ ਲਈ ਸਾਨੂੰ ਕਿਸਾਨ ਭਰਾਵਾਂ ਨੂੰ ਆਪਣੇ ਪਰਿਵਾਰਾਂ ਲਈ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਘਰ ਦੀਆਂ ਸਬਜ਼ੀਆਂ ਅਤੇ ਘਰ ਦੇ ਦੱੁਧ ਦੀ ਪੈਦਾਵਾਰ ਆਪ ਕਰਨੀ ਚਾਹੀਦੀ ਹੈ, ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਹੋ ਸਕੇ | ਇਸ ਮੌਕੇ ਪ੍ਰਸ਼ੋਤਮ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ, ਮੁਖਤਿਆਰ ਸਿੰਘ ਦੀਨਾ ਸੂਬਾ ਮੀਤ ਪ੍ਰਧਾਨ, ਕੈਪਟਨ ਹਰਦੀਪ ਸਿੰਘ ਰੰਧਾਵਾ ਅਗਜੈਕਟਿਵ ਮੈਂਬਰ, ਰਣਜੀਤ ਸਿੰਘ ਰੂੜੇਕੇ ਜ਼ਿਲਾ ਪ੍ਰਧਾਨ, ਨਾਇਬ ਸਿੰਘ ਟੱਲੇਵਾਲ, ਸ਼ਿੰਗਾਰਾ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ ਨੇ ਵੀ ਆਪਣੇ ਸੰਬੋਧਨ ਦੌਰਾਨ ਬਰਨਾਲਾ ਵਿਖੇ ਹੋ ਰਹੀ ਰੈਲੀ ਲਈ ਹਾਜ਼ਰ ਕਿਸਾਨਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਆਗੂਆਂ ਵਲੋਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਸਮੇਤ ਸਮੁੱਚੀ ਲੀਡਰਸ਼ਿਪ ਦਾ ਸਨਮਾਨ ਕੀਤਾ | ਇਸ ਮੌਕੇ ਗੁਰਜੰਟ ਸਿੰਘ ਜੋਧਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬੂਟਾ ਸਿੰਘ ਰਹਿਲ ਜਨਰਲ ਸਕੱਤਰ, ਬੂਟਾ ਸਿੰਘ ਨਾਈਵਾਲਾ ਜਨਰਲ ਸਕੱਤਰ, ਮੰਗਲ ਸਿੰਘ ਧੌਲਾ ਬਲਾਕ ਪ੍ਰਧਾਨ ਬਰਨਾਲਾ, ਜਥੇਦਾਰ ਸੁਖਦੇਵ ਸਿੰਘ ਸੂਬਾ ਡੈਲੀਗੇਟ, ਮਲਕੀਤ ਸਿੰਘ ਸ਼ਹਿਣਾ, ਨਿਰਮਲ ਸਿੰਘ ਟੱਲੇਵਾਲ ਬਲਾਕ ਆਗੂ, ਓਕਾਂਰ ਸਿੰਘ ਬਰਾੜ, ਬੇਅੰਤ ਸਿੰਘ ਸਰਾਂ, ਗੁਰਚਰਨ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ ਜੱਸੜ, ਰਿੰਕੂ ਰੰਧਾਵਾ, ਧਰਮਾ ਮੰਡੇਰ, ਬੂਟਾ ਸਿੰਘ ਮੰਡੇਰ, ਦੀਪ ਮੰਡੇਰ, ਜੀਤਾ ਰੰਧਾਵਾ, ਸ਼ਮਸ਼ੇਰ ਰੰਧਾਵਾ, ਜੀਤ ਰੰਧਾਵਾ, ਸੁਖਵਿੰਦਰ ਸਿੰਘ ਗੋਰਾ,ਮਨਪ੍ਰੀਤ ਸਿੰਘ ਜੱਸੜ, ਹੈਰੀ ਸਰਪੰਚ, ਕਰਮਜੀਤ ਸਿੰਘ ਭੰਗੂ, ਅਮਨਾ ਸਿੰਘ, ਗੋਰਾ ਜੱਸੜ, ਕਾਲਾ ਜੱਸੜ, ਗੁਰਕਮਲ ਰੰਧਾਵਾ, ਪਿੰ੍ਰਸ ਰੰਧਾਵਾ ਤੋਂ ਇਲਾਵਾ ਜ਼ਿਲਾ, ਵੱਖ-ਵੱਖ ਬਲਾਕਾਂ ਅਤੇ ਪਿੰਡਾਂ ਦੀਆਂ ਇਕਾਈਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ |