10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਮੂਲੀ ਤਕਰਾਰ ਕਾਰਨ ਹੋਈ ਲੜਾਈ 'ਚ ਦੋ ਨੌਜਵਾਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 10-03-2026

ਭਦੌੜ, 9 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)- ਲੰਘੀ ਰਾਤ ਇੱਥੋਂ ਦੇ ਨੈਣੇਵਾਲ ਰੋਡ ਸਥਿਤ ਜੈਕਸ ਪੀਜ਼ਾ 'ਤੇ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਹੋਈ ਲੜਾਈ 'ਚ ਭਦੌੜ ਦੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ | ਥਾਣਾ ਭਦੌੜ ਵਿਖੇ ਪੁੱਜੇ ਗੁਰਪ੍ਰੀਤ ਸਿੰਘ ਡੀ.ਐਸ.ਪੀ ਤਪਾ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰੀਸ਼ੂ ਗਰਗ ਰਾਤ 8:30 ਵਜੇ ਖਾਣ ਪੀਣ ਜੈਕਸ ਪੀਜ਼ਾ ਉਪਰ ਆਇਆ, ਉੱਥੇ ਪਹਿਲਾਂ ਹੀ ਜਸਵੀਰ ਸਿੰਘ ਸੀਰਾ ਵਾਸੀ ਸੈਦੋਕੇ ਆਪਣੀ ਮਾਂ ਅਤੇ ਪਤਨੀ ਨਾਲ ਬੈਠਾ ਸੀ | ਰੀਸ਼ੂ ਗਰਗ ਦੀ ਕਿਸੇ ਗੱਲ 'ਤੇ ਜਸਵੀਰ ਸਿੰਘ ਨਾਲ ਬਹਿਸਬਾਜ਼ੀ ਹੋ ਗਈ | ਜਿਸ 'ਤੇ ਜਸਵੀਰ ਸਿੰਘ ਆਪਣੇ ਸਾਥੀਆਂ ਫ਼ੋਨ ਕਰ ਕੇ ਉੱਥੇ ਬੁਲਾ ਲਿਆ ਅਤੇ ਇਨ੍ਹਾਂ ਵਿਚ ਹੋਈ ਲੜਾਈ 'ਚ ਹਰਪ੍ਰੀਤ ਸਿੰਘ ਦੇ ਸਿਰ 'ਤੇ ਸੱਟਾਂ ਵੱਜੀਆਂ ਤੇ ਪਿ੍ੰਸ ਕੁਮਾਰ ਦੇ ਬਾਂਹ 'ਤੇ ਸੱਟ ਲੱਗੀ ਹੈ | ਜਸਵੀਰ ਸਿੰਘ ਦੇ ਸਾਥੀ ਅਵਤਾਰ ਸਿੰਘ, ਸੁਖਵੀਰ ਸਿੰਘ, ਸਚਿਨ ਖਾਂ, ਸੁਖਜੀਤ ਸਿੰਘ ਵਾਸੀ ਸੈਦੋਕੇ, ਗੁਰਪ੍ਰੀਤ ਸਿੰਘ ਬੁਰਜ ਹਮੀਰਾ ਅਤੇ ਰਾਜਵੀਰ ਸਿੰਘ ਬੱਧਨੀ ਕਲਾਂ ਪਿਸਟਲ ਨਾਲ ਫਾਇਰਿੰਗ ਕਰਦਿਆਂ ਉੱਥੋਂ ਭੱਜ ਗਏ | ਇਨ੍ਹਾਂ ਖ਼ਿਲਾਫ਼ ਥਾਣਾ ਭਦੌੜ ਵਿਖੇ ਪਿ੍ੰਸ ਕੁਮਾਰ ਦੇ ਬਿਆਨਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਮੌਕੇ ਥਾਣਾ ਮੁਖੀ ਹਰਸਿਮਰਨਜੀਤ ਸਿੰਘ, ਸੰਤੋਖ ਸਿੰਘ, ਕਮਲਜੀਤ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਪੰਚਾਇਤ ਵਲੋਂ ਵਿਕਾਸ ਕਾਰਜ ਨਿਰੰਤਰ ਜਾਰੀ <br/> ਅਗਲੀ ਖ਼ਬਰ ਮਹਿਲਾ ਦਿਵਸ ਮਨਾਇਆ <br/>
Ad Position 24