18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪਿੰਡ ਚੀਮਾ ਵਿਖੇ ਬਿਜਲੀ ਮੀਟਰਾਂ ਦੀ ਚੈਕਿੰਗ ਕਰਨ ਆਈ ਟੀਮ ਦਾ ਜਥੇਬੰਦੀਆਂ ਵਲੋਂ ਵਿਰੋਧ <br/>

Ad Position 21
No active advertisement
ਪਿੰਡ ਚੀਮਾ ਵਿਖੇ ਪਾਵਰਕਾਮ ਦੇ ਮੁਲਾਜ਼ਮਾਂ ਦਾ ਵਿਰੋਧ ਕਰਦੇ ਹੋਏ ਜਥੇਬੰਦੀਆਂ ਦੇ ਆਗੂ | ਤਸਵੀਰ : ਸੋਨੀ ਚੀਮਾ <br/> 12-03-2026
ਟੱਲੇਵਾਲ, 11 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਅੱਜ ਬਿਜਲੀ ਮੀਟਰਾਂ ਦੀ ਚੈਕਿੰਗ ਸਬੰਧੀ ਆਈ ਪਾਵਰਕਾਮ ਦੀ ਟੀਮ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਵਿਰੋਧ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਚੀਮਾ ਬਲਾਕ ਆਗੂ ਉਗਰਾਹਾਂ, ਬਲਵੰਤ ਸਿੰਘ ਚੀਮਾ ਜ਼ਿਲ੍ਹਾ ਆਗੂ ਡਕੌਂਦਾ ਨੇ ਕਿਹਾ ਕਿ ਅੱਜ ਪਿੰਡ ਚੀਮਾ ਵਿਖੇ ਪਾਵਰਕਾਮ ਦੀ ਟੀਮ ਵਲੋਂ ਬੇਬੁਨਿਆਦ ਅੱਜ ਪਿੰਡ ਦੇ 175 ਦੇ ਮੀਟਰਾਂ ਦੀ ਚੈਕਿੰਗ ਸਬੰਧੀ ਚਾਰਾਜੋਈ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਠੀਕ ਹਨ ਅਤੇ ਸਹੀ ਰੀਡਿੰਗ ਦੇ ਰਹੇ ਹਨ, ਪਰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਪਾਵਰਕਾਮ ਦੇ ਅਧਿਕਾਰੀ ਜਾਣਬੁੱਝ ਕੇ ਬਿਜਲੀ ਖਪਤਕਾਰਾਂ ਨੂੰ ਪੇ੍ਰਸ਼ਾਨ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਟੇਢੇ ਢੰਗ ਨਾਲ ਪਾਵਰਕਾਮ ਪਿੰਡਾਂ ਵਿਚ ਸਮਾਰਟ ਮੀਟਰ ਲਗਾਉਣ ਲਈ ਯਤਨ ਕਰ ਰਹੀ ਹੈ, ਪਰ ਜਥੇਬੰਦੀਆਂ ਉਕਤ ਸਮਾਰਟ ਮੀਟਰਾਂ ਦਾ ਵਿਰੋਧ ਲਗਾਤਾਰ ਕਰਨਗੀਆਂ, ਕਿਉਂਕਿ ਨਵੇਂ ਸਮਾਰਟ ਬਿਜਲੀ ਮੀਟਰਾਂ ਰਾਹੀਂ ਖਪਤਕਾਰਾਂ ਤੋਂ ਘਰੇਲੂ ਵਰਤੋਂ 'ਤੇ ਮਿਲਦੀ ਬਿਜਲੀ ਖਪਤ ਉੱਪਰ ਸਬਸਿਡੀ ਨੂੰ ਖੋਹਣ ਦੀ ਤਿਆਰੀ ਹੈ | ਇਸ ਨਾਲ ਜਿੱਥੇ ਬਿਜਲੀ ਖਪਤਕਾਰਾਂ ਉੱਪਰ ਆਰਥਿਕ ਬੋਝ ਵਧੇਗਾ ਉੱਥੇ ਪਾਵਰਕਾਮ 'ਚ ਮੀਟਰ ਰੀਡਿੰਗ, ਬਿਜਲੀ ਬਿੱਲ ਵੰਡਣ ਆਦਿ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰ ਕੀਤਾ ਜਾਵੇਗਾ | ਇਨ੍ਹਾਂ ਬਿਜਲੀ ਮੀਟਰਾਂ ਰਾਹੀਂ ਪ੍ਰੀਪੇਡ ਸਿੰਮ ਸਿਸਟਮ ਚਾਲੂ ਕਰ ਕੇ ਬਿਜਲੀ ਖਪਤ ਦਾ ਐਡਵਾਂਸ ਚਾਰਜ ਕੀਤਾ ਜਾਵੇਗਾ, ਜਿਸ ਕਰ ਕੇ ਗ਼ਰੀਬ ਤੇ ਮਿਡਲ ਕਲਾਸ ਲੋਕ ਬਿਜਲੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ | ਇਸ ਮੌਕੇ ਜੱਗੀ ਢਿੱਲੋਂ ਇਕਾਈ ਪ੍ਰਧਾਨ, ਹਰਬੰਸ ਸਿੰਘ ਹਰੀ, ਨਛੱਤਰ ਸਿੰਘ, ਭੋਲਾ ਸਿੰਘ, ਬਿੱਕਰ ਸਿੰਘ ਗੋਰਾ, ਸਾਧੂ ਸਿੰਘ, ਅਮਨਾ ਜਾਗਲ, ਗੋਗੀ ਜਾਗਲ, ਹਰਬੰਸ ਸਿੰਘ ਘੰਟੂ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ | ਇਸ ਮੌਕੇ ਐਸ.ਡੀ.ਓ ਨਿਰਮਲ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਚੈਕਿੰਗ ਮੁਲਾਜ਼ਮਾਂ ਵਲੋਂ ਰੁਟੀਨ ਦੀ ਚੈਕਿੰਗ ਸੀ ਅਤੇ ਉਹ ਖਪਤਕਾਰਾਂ ਜਿਨ੍ਹਾਂ ਦੇ ਬਿਲ ਬਕਾਇਆ ਪਏ ਹਨ, ਨੂੰ ਹਦਾਇਤ ਕਰਨ ਸਬੰਧੀ ਜਾਣੂ ਕਰਵਾਉਣਾ ਸੀ | ਐਸ.ਡੀ.ਓ ਸਿੱਧੂ ਨੇ ਉਕਤ ਖਪਤਕਾਰ ਜਿਨ੍ਹਾਂ ਵਲੋਂ ਅਜੇ ਤੱਕ ਪਾਵਰਕਾਮ ਦੇ ਬਿੱਲਾਂ ਦੀ ਅਦਾਇਗੀ ਰਹਿੰਦੀ ਹੈ, ਉਨ੍ਹਾਂ ਨੂੰ ਅਪੀਲ ਕੀਤੀ ਕਿ 31 ਮਾਰਚ ਤੱਕ ਭਰ ਦਿੱਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਬੇਅੰਤ ਸਿੰਘ ਬਾਠ ਨੂੰ ਸਰਕਲ ਪ੍ਰਧਾਨ ਬਣਨ 'ਤੇ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮੋਗਾ 'ਚ 14 ਨੂੰ ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਦੀ ਸਭ ਤੋਂ ਵੱਡੀ ਸਿਆਸੀ ਰੈਲੀ ਕਰੇਗੀ ਭਾਜਪਾ-ਅਸ਼ਵਨੀ ਸ਼ਰਮਾ
Ad Position 24