18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਟੱਲੇਵਾਲ ਵਿਖੇ ਸਰਹਿੰਦ ਨਹਿਰ 'ਚੋਂ ਗਲੀ ਸੜੀ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ <br/>

Ad Position 21
No active advertisement
ਅਜੀਤ ਡੈਸਕ 06-04-2026
ਟੱਲੇਵਾਲ, 5 ਅਪ੍ਰੈਲ (ਸੋਨੀ ਚੀਮਾ)-ਪਿੰਡ ਟੱਲੇਵਾਲ ਦੇ ਵਿਚੋਂ ਲੰਘ ਰਹੀ ਸਰਹਿੰਦ ਨਹਿਰ ਉੱਤੇ ਬਣੇ ਬਿਜਲੀ ਪਲਾਂਟ ਦੇ ਜਾਲ ਵਿਚ ਨਾਮਾਲੂਮ ਵਿਅਕਤੀ ਦੀ ਗਲੀ ਸੜੀ ਲਾਸ਼ ਫਸੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਸਹਾਰਾ ਕੰਟਰੋਲ ਰੂਮ 'ਤੇ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਲਾਜ਼ਮ ਦਾ ਫ਼ੋਨ ਆਇਆ ਕਿ ਬਿਜਲੀ ਪਲਾਂਟ ਦੀ ਜਾਲ ਵਿਚ ਇਕ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਸਮਾਜ ਸੇਵਾ ਵਾਇਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਮੈਂਬਰ ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ, ਹਰਜੀਵਨ ਸਿੰਘ, ਜਗਤਾਰ ਸਿੰਘ ਤਾਰੀ, ਪ੍ਰਦੀਪ ਸ਼ਰਮਾ, ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਜਦ ਕਿ ਥਾਣਾ ਟੱਲੇਵਾਲ ਦੀ ਪੁਲਿਸ ਉਸ ਘਟਨਾ ਸਥਾਨ 'ਤੇ ਮੌਜੂਦ ਸੀ | ਪੁਲਿਸ ਦੀ ਮੌਜੂਦਗੀ ਵਿਚ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਲਾਸ਼ ਦੇ ਦੋਨੋ ਹੱਥ, ਪੈਰ, ਮੂੰਹ ਪਾਣੀ ਵਿਚ ਰਹਿਣ ਕਰ ਕੇ ਗਲ ਚੁੱਕੇ ਨੇ ਲਾਸ਼ ਤਕਰੀਬਨ 20-25 ਦਿਨ ਪੁਰਾਣੀ ਜਾਪ ਰਹੀ ਹੈ | ਮਿ੍ਤਕ ਵਿਅਕਤੀ ਦੇ ਕੱਪੜੇ ਅਤੇ ਹੁਲੀਆ ਇਸ ਪ੍ਰਕਾਰ ਹੈ ਕੱਦ 5 ਫੁੱਟ 4 ਇੰਚ, ਕੁੜਤਾ ਪਜਾਮਾ ਸੁਰਮੇ ਰੰਗ ਦਾ, ਭੁਰੇ ਰੰਗ ਦੀ ਕੋਟੀ ਵੀ ਸੇਪ ਵਾਲੀ, ਉਮਰ ਤਕਰੀਬਨ 40-45 ਸਾਲ ਜਾਪ ਰਹੀ ਹੈ | ਲਾਸ਼ ਨੂੰ ਪੋਸਟਮਾਰਟਮ ਤੇ ਸ਼ਨਾਖ਼ਤ ਸਬੰਧੀ ਪੁਲਿਸ ਦੀ ਮੌਜੂਦਗੀ ਵਿਚ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ | ਜੇਕਰ ਇਸ ਲਾਸ਼ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਥਾਣਾ ਟੱਲੇਵਾਲ ਅਤੇ ਸਹਾਰਾ ਸਮਾਜ ਸੇਵਾ ਨਾਲ ਸੰਪਰਕ ਕਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਜਣੇਪੇ ਦੌਰਾਨ ਮਹਿਲ ਕਲਾਂ ਵਾਸੀ ਅÏਰਤ ਦੀ ਮੌਤ ਅਗਲੀ ਖ਼ਬਰ ਰਾਮਗੜ੍ਹੀਆ ਭਾਈਚਾਰੇ ਵਲੋਂ ਐੱਮ. ਪੀ. ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ <br/>
Ad Position 24