ਸ਼ਹਿਣਾ, 5 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਮੌੜਾਂ ਨੇੜੇ ਸੋਮਾ ਕੰਪਨੀ ਦੇ ਅਨਾਜ ਦੇ ਭਰੇ ਟਰੱਕ ਪਿੰਡ ਸੁਖਪੁਰਾ ਤੇ ਖੱੁਡੀ ਵਿਚ ਦੀ ਲੰਘਦੇ ਹੋਣ ਕਰ ਕੇ ਦੋਵੇਂ ਪਿੰਡਾਂ ਦੇ ਲੋਕਾਂ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ | ਇਸੇ ਸੰਘਰਸ਼ ਦੇ ਚੱਲਦਿਆਂ ਪਿੰਡ ਸੁਖਪੁਰ ਤੇ ਖੁੱਡੀ ਕਲਾਂ ਵਿਚੋਂ ਦੀ ਸਪੈਸ਼ਲ ਟਰੱਕ ਰੋਕੂ 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ | ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕਮੇਟੀ ਬਣਾਈ ਗਈ | ਉਕਤ ਕਮੇਟੀ ਵਿਚ ਬੇਅੰਤ ਸਿੰਘ ਪ੍ਰਧਾਨ ਪਿੰਡ ਇਕਾਈ ਸੁਖਪੁਰ (ਕਾਦੀਆਂ), ਜਸਵੀਰ ਸਿੰਘ ਬਲਾਕ ਪ੍ਰਧਾਨ ਕਾਦੀਆਂ, ਹਰਬੰਸ ਸਿੰਘ (ਬੁਰਜ ਗਿੱਲ), ਹਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਬੁਰਜ ਗਿੱਲ, ਬਲਜਿੰਦਰ ਸਿੰਘ ਸਰਪੰਚ ਸੁਖਪੁਰ, ਜਗਜੀਤ ਸਿੰਘ ਖੁੱਡੀ ਪ੍ਰਧਾਨ (ਬੁਰਜ ਗਿੱਲ), ਮੇਲਾ ਸਿੰਘ ਖੁੱਡੀ ਕਲਾਂ (ਬੁਰਜ ਗਿੱਲ), ਜਰਨੈਲ ਸਿੰਘ ਖੁੱਡੀ ਕਲਾਂ ਪ੍ਰਧਾਨ ਡਕੌਂਦਾ ਧਨੇਰ, ਬਾਬੂ ਸਿੰਘ ਬਲਾਕ ਪ੍ਰਧਾਨ ਧਨੇਰ, ਸਿਮਰਜੀਤ ਸਿੰਘ ਸਰਪੰਚ ਖੁੱਡੀ ਕਲਾਂ, ਗੁਰਮੀਤ ਸਿੰਘ ਸੁਖਪੁਰ ਨੂੰ ਸ਼ਾਮਿਲ ਕੀਤਾ ਗਿਆ | ਉਕਤ ਕਮੇਟੀ ਵਲੋਂ ਅੱਜ ਮੀਟਿੰਗ ਪ੍ਰਸ਼ਾਸਨ ਦੇ ਬਲਜੀਤ ਸਿੰਘ ਢਿੱਲੋਂ ਡੀ.ਐਸ.ਪੀ. ਦੀ ਹਾਜ਼ਰੀ ਵਿਚ ਕੀਤੀ ਗਈ ਜਿਸ ਵਿਚ 8 ਅਪ੍ਰੈਲ ਨੂੰ ਐਸ.ਡੀ.ਐਮ. ਨਾਲ ਮੀਟਿੰਗ ਤੈਅ ਕਰਵਾਈ ਗਈ ਅਤੇ ਅੱਜ ਵੀ ਫਿਰ ਲੋਕਾਂ ਦੇ ਭਾਰੀ ਇਕੱਠ ਨੇ ਟਰੱਕਾਂ ਨੂੰ ਵਾਪਸ ਮੋੜਿਆ | ਇਸ ਮੌਕੇ ਮੇਲਾ ਸਿੰਘ ਕੱਟੂ, ਹਰਚਰਨ ਸਿੰਘ, ਜਸਵੀਰ ਸਿੰਘ ਤੇ ਗੁਰਮੀਤ ਸਿੰਘ ਸੁਖਪੁਰ ਨੇ ਐਲਾਨ ਕੀਤਾ ਕਿ ਇਸ ਰੂਟ 'ਤੇ ਟਰੱਕ ਨਹੀਂ ਚੱਲਣ ਦਿੱਤੇ ਜਾਣਗੇ |