08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਇੰਸਪੈਕਟਰ ਕਿਰਨਜੀਤ ਕੌਰ ਵਲੋਂ ਪਿੰਡਾਂ 'ਚ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 09-04-2026
ਟੱਲੇਵਾਲ, 8 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਮੁਖੀ ਇੰਸਪੈਕਟਰ ਕਿਰਨਜੀਤ ਕੌਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਥਾਣੇ ਅਧੀਨ ਆਉਂਦੇ ਪਿੰਡਾਂ ਵਿਚ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਮੈਡੀਕਲ, ਸਿੰਥੈਟਿਕ ਨਸਾ ਕਰਨ ਜਾਂ ਵੇਚਣ ਵਾਲਿਆਂ ਵਿਚ ਬੈਚੇਨੀ ਪਾਈ ਜਾ ਰਹੀ ਹੈ, ੳੱੁਥੇ ਪਿਛਲੇ ਇਕ ਦੋ ਦਿਨਾਂ ਵਿਚ ਟੱਲੇਵਾਲ ਥਾਣੇ ਅਧੀਨ ਪੈਂਦੇ ਪਿੰਡਾਂ ਵਿਚ ਰੂੜੀ ਮਾਰਕਾ ਸ਼ਰਾਬ ਵੇਚਣ ਤੋਂ ਇਲਾਵਾ ਪੀਣ ਦੇ ਸ਼ੌਕੀਨਾਂ ਵਿਚ ਵਿਚ ਵੀ ਭਾਜੜ ਪਾਈ ਜਾ ਰਹੀ ਹੈ, ਕਿਉਂਕਿ ਟੱਲੇਵਾਲ ਪੁਲਿਸ ਵਲੋਂ ਜਿੱਥੇ ਪਿਛਲੇ ਦਿਨੀਂ ਚਿੱਟੇ ਅਤੇ ਨਸ਼ੀਲੀਆਂ ਗੋਲੀਆਂ ਦੇ ਪਰਚੇ ਦੇਣ ਤੋਂ ਇਲਾਵਾ ਥਾਣੇ ਨੇੜਲੇ ਇਕ ਪਿੰਡ ਵਿਚੋਂ ਭਾਰੀ ਮਾਤਰਾ ਵਿਚ 'ਰੂੜੀ ਮਾਰਕਾ' ਸ਼ਰਾਬ ਬਰਾਮਦ ਹੋਣ ਉਪਰੰਤ ਪਰਚਾ ਵੀ ਦਿੱਤਾ ਗਿਆ ਅਤੇ ਪਿੰਡ ਵਿਚ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ | ਜਿਸ ਦੇ ਚੱਲਦਿਆਂ ਪਿੰਡਾਂ ਵਿਚ ਵੇਚਣ ਅਤੇ ਪੀਣ ਦੇ ਸ਼ੌਕੀਨਾਂ ਵਿਚ ਭਾਜੜ ਪਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕਿਰਨਜੀਤ ਕੌਰ ਨੇ ਦੱਸਿਆ ਕਿ ਇਲਾਕੇ ਵਿਚ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੱੁਕਣ ਦਿੱਤਾ ਜਾਵੇਗਾ ਅਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਵਿਅਕਤੀ ਜਾਂ ਤਾਂ ਉਕਤ ਇਲਾਕਾ ਛੱਡ ਜਾਣ ਨਹੀਂ ਜੇਲ੍ਹ ਜਾਣ ਨੂੰ ਤਿਆਰ ਰਹਿਣ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਚਿੱਟੇ, ਚੋਰੀ, ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਨਾਜਾਇਜ਼ ਸ਼ਰਾਬ ਦੇ ਪਰਚੇ ਦਿੱਤੇ ਗਏ ਹਨ ਅਤੇ ਇਹ ਛਾਪੇਮਾਰੀ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਪਬਲਿਕ ਸਟੇਡੀਅਮ ਭਦੌੜ ਦੇ ਦਾਨੀ ਸੱਜਣਾਂ ਦਾ ਸਟੇਡੀਅਮ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ <br/> ਅਗਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ ਇਕੋ ਰਾਤ 40 ਮੋਟਰਾਂ ਤੋਂ ਤਾਰਾਂ ਚੋਰੀ <br/>
Ad Position 24