08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਬਲਿਕ ਸਟੇਡੀਅਮ ਭਦੌੜ ਦੇ ਦਾਨੀ ਸੱਜਣਾਂ ਦਾ ਸਟੇਡੀਅਮ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 09-04-2026
ਭਦੌੜ, 8 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਬਲਿਕ ਸਟੇਡੀਅਮ ਭਦੌੜ ਦੀ ਦਿੱਖ ਨੂੰ ਸੰਵਾਰਨ, ਖਿਡਾਰੀਆਂ ਲਈ ਨਵੇਂ ਗਰਾਉਂਡ ਬਣਾਉਣ ਅਤੇ ਖਿਡਾਰੀਆਂ ਦੀ ਖ਼ੁਰਾਕ ਲਈ ਹਮੇਸ਼ਾ ਤਤਪਰ ਰਹਿੰਦੇ ਕੋਚ ਬਖ਼ਸ਼ੀਸ਼ ਸਿੰਘ ਦੀ ਮਿਹਨਤ ਸਦਕਾ ਸਟੇਡੀਅਮ ਲਈ ਦਾਨ ਰਾਸ਼ੀ ਦੇਣ ਵਾਲੇ ਸਮੂਹ ਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿਚ ਸਮੂਹ ਦਾਨੀ ਸੱਜਣਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਵੀ ਲਿਆ | ਇਸ ਮੌਕੇ ਪਬਲਿਕ ਸਪੋਰਟਸ ਕਲੱਬ ਦੇ ਸਰਗਰਮ ਮੁਖੀ ਮਾ: ਰਾਮ ਕੁਮਾਰ, ਪ੍ਰੋਫੈਸਰ ਚਰਨ ਸਿੰਘ, ਮਾ: ਰਜਿੰਦਰ ਸਿੰਘ ਅਤੇ ਗੁਰਮੇਲ ਸਿੰਘ ਭੁਟਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਟੇਡੀਅਮ ਦੀ ਨੀਂਹ ਰੱਖਣ ਤੋਂ ਲੈ ਕੇ ਉਸਾਰੀ ਤੱਕ ਇਲਾਕੇ ਦੇ ਲੋਕਾਂ ਦਾ ਵੱਡਾ ਸਹਿਯੋਗ ਰਿਹਾ ਹੈ | ਜਿਸ ਸਦਕਾ ਹੀ ਖੇਡਾਂ ਦੇ ਖੇਤਰ ਭਦੌੜ ਦਾ ਨਾਂਅ ਸਮੇਂ-ਸਮੇਂ ਚਮਕ ਰਿਹਾ ਹੈ ਪਰ ਸਮੇਂ ਦੀ ਕਰਵੱਟ ਕਾਰਨ ਸਟੇਡੀਅਮ ਦੇ ਰੱਖ ਰਖਾਅ ਵਿਚ ਕਮੀਆਂ ਆਈਆਂ ਪਰ ਕੋਚ ਬਖ਼ਸ਼ੀਸ਼ ਸਿੰਘ ਨੇ ਇਕੱਲੇ ਹੀ ਇੱਕ ਸੰਸਥਾ ਦੇ ਰੂਪ ਵਿਚ ਕੰਮ ਕਰਦੇ ਹੋਏ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਜਿੱਥੇ ਸਟੇਡੀਅਮ ਨੂੰ ਨਵੀਂ ਰੂਪ ਰੇਖਾ ਦਿੱਤੀ, ਉੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਜਿਸ ਲਈ ਇਹ ਨੌਜਵਾਨ ਵਧਾਈ ਦਾ ਪਾਤਰ ਹੈ | ਉਨ੍ਹਾਂ ਅੱਗੇ ਕਿਹਾ ਕਿ ਪਬਲਿਕ ਸਪੋਰਟਸ ਕਲੱਬ ਸਟੇਡੀਅਮ ਵਿਚਲੀਆਂ ਕਮੀਆਂ ਨੂੰ ਲੈ ਕੇ ਹਮੇਸ਼ਾ ਤਤਪਰ ਰਹੇਗਾ ਤਾਂ ਜੋ ਖਿਡਾਰੀਆਂ ਖੇਡਣ ਵਿਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਕੋਚ ਬਖ਼ਸ਼ੀਸ਼ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪਬਲਿਕ ਸਟੇਡੀਅਮ ਇਲਾਕੇ ਦੇ ਲੋਕਾਂ ਦੀ ਸਾਂਝੀ ਸੱਥ ਹੈ ਜਿੱਥੇ ਹਰੇਕ ਵਰਗ ਦੇ ਨੌਜਵਾਨ ਮੁੰਡੇ, ਕੁੜੀਆਂ ਅਤੇ ਵੱਡੀ ਵਡੇਰੀ ਉਮਰ ਦੇ ਵਿਅਕਤੀ ਸਵੇਰ ਸ਼ਾਮ ਆਪਣੀ ਸਰੀਰਕ ਤੰਦਰੁਸਤੀ ਲਈ ਇੱਥੇ ਆਉਂਦੇ ਹਨ ਅਤੇ ਸਟੇਡੀਅਮ ਉਪਰ ਦਾਨੀ ਸੱਜਣਾਂ ਦਾ ਲੱਗਿਆ 30 ਲੱਖ ਰੁਪਏ ਉਪਰ ਦਾ ਪੈਸੇ ਆਪਣੇ ਮੰੂਹੋਂ ਬੋਲ ਰਿਹਾ ਹੈ ਪਰ ਫਿਰ ਵੀ ਜੇਕਰ ਵੀ ਕਿਸੇ ਵਿਅਕਤੀ ਦੇ ਮਨ ਵਿਚ ਸ਼ੰਕਾ ਹੈ ਤਾਂ ਉਹ ਬੇਝਿਜਕ ਹੋ ਕੇ ਸਟੇਡੀਅਮ ਦੀ ਪ੍ਰਬੰਧਕੀ ਕਮੇਟੀ ਕੋਲੋਂ ਹਿਸਾਬ ਲੈ ਸਕਦਾ ਹੈ | ਅਖੀਰ ਵਿਚ ਉਨ੍ਹਾਂ ਸਮੂਹ ਦਾਨੀ ਸੱਜਣਾਂ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਟੇਡੀਅਮ ਲਈ ਵੱਡਾ ਸਹਿਯੋਗ ਦਿੱਤਾ | ਇਸ ਸਮੇਂ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਸਿੰਗਲਾ, ਪ੍ਰਧਾਨ ਵਿਪਨ ਕੁਮਾਰ ਗੁਪਤਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗਰਗ, ਗੁਰਚਰਨ ਸਿੰਘ ਭੁੱਲਰ, ਮਿਸਤਰੀ ਬਿੱਕਰ ਸਿੰਘ, ਮੈਡਮ ਜਸਵੰਤ ਕੌਰ, ਸਾਹਿਤਕਾਰ ਮਨਦੀਪ ਭਦੌੜ, ਇੰਸ: ਮਨਦੀਪ ਸਿੰਘ ਢੀਂਡਸਾ ਕਰਮਜੀਤ ਸਿੰਘ ਕੰਮਾ, ਵਿਜੈ ਕੁਮਾਰ ਗਰਗ, ਅਭੈ ਕੁਮਾਰ ਗਰਗ, ਸੈਕਟਰੀ ਗੁਰਦੀਪ ਸਿੰਘ, ਸ਼ਾਮ ਲਾਲ ਜਗਰਾਉਂ, ਡਾ: ਹਰੀ ਸਿੰਘ ਕਾਂਗੜ, ਜਗਤਾਰ ਸਿੰਘ ਧਾਲੀਵਾਲ, ਉਕਾਂਰ ਸਿੰਘ ਬਰਾੜ, ਰਾਜਵਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਖੇਡ ਪ੍ਰਬੰਧਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਸੰਤ ਰਾਮ ਉਦਾਸੀ ਨੂੰ ਸਮਰਪਿਤ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਇੰਸਪੈਕਟਰ ਕਿਰਨਜੀਤ ਕੌਰ ਵਲੋਂ ਪਿੰਡਾਂ 'ਚ ਛਾਪੇਮਾਰੀ
Ad Position 24