08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਹੋਈ ਤੇਜ਼, ਖ਼ਰੀਦ ਅਜੇ ਨਾਮਾਤਰ

Ad Position 21
No active advertisement
ਅਜੀਤ ਡੈਸਕ 16-04-2026
ਬਰਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੀਆਂ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਆਮਦ ਨੇ ਪੂਰੀ ਤਰ੍ਹਾਂ ਤੇਜ਼ੀ ਫੜ ਲਈ ਹੈ ਲੇਕਿਨ ਫ਼ਸਲ ਦੀ ਆਮਦ ਦੇ ਮੁਕਾਬਲੇ ਖ਼ਰੀਦ ਬਿਲਕੁਲ ਨਾਮਾਤਰ ਹੋਈ ਹੈ ਜਦਕਿ ਖ਼ਰੀਦ ਹੋਈ ਫ਼ਸਲ ਦੀ ਲਿਫ਼ਟਿੰਗ ਅਜੇ ਤੱਕ ਬਿਲਕੁਲ ਨਹੀਂ ਹੋ ਸਕੀ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੀਆਂ ਅਨਾਜ ਮੰਡੀਆਂ ਵਿਚ ਅੱਜ ਤੱਕ 50855 ਮੀਟਿਰਕ ਟਨ ਕਣਕ ਦੀ ਫ਼ਸਲ ਦੀ ਆਮਦ ਹੋਈ ਹੈ | ਲੇਕਿਨ ਖ਼ਰੀਦ ਅਜੇ ਤੱਕ ਸਿਰਫ਼ 5645 ਮੀਟਿਰਕ ਟਨ ਹੀ ਹੋ ਸਕੀ ਹੈ | ਇਨ੍ਹਾਂ ਵਿਚ ਮਾਰਕੀਟ ਕਮੇਟੀ ਬਰਨਾਲਾ ਨਾਲ ਸਬੰਧਿਤ ਖ਼ਰੀਦ ਕੇਂਦਰਾਂ ਵਿਚ 9395 ਮੀਟਿਰਕ ਟਨ, ਮਾਰਕੀਟ ਕਮੇਟੀ ਭਦੌੜ ਦੇ ਖ਼ਰੀਦ ਕੇਂਦਰਾਂ ਵਿਚ 6760 ਮੀਟਿਰਕ ਟਨ, ਮਾਰਕੀਟ ਕਮੇਟੀ ਧਨੌਲਾ ਦੇ ਖ਼ਰੀਦ ਕੇਂਦਰਾਂ ਵਿਚ 16315 ਮੀਟਿਰਕ ਟਨ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਖ਼ਰੀਦ ਕੇਂਦਰਾਂ ਵਿਚ 6050 ਮੀਟਰਿਕ ਟਨ ਅਤੇ ਮਾਰਕੀਟ ਕਮੇਟੀ ਤਪਾ ਦੇ ਖ਼ਰੀਦ ਕੇਂਦਰਾਂ ਵਿਚ 12345 ਮੀਟਿਰਕ ਟਨ ਕਣਕ ਦੀ ਆਮਦ ਹੋਈ ਹੈ | ਜੇਕਰ ਖ਼ਰੀਦ ਏਜੰਸੀਆਂ ਦੀ ਗੱਲ ਕੀਤੀ ਜਾਵੇ ਤਾਂ ਪਨਗਰੇਨ ਵਲੋਂ 2945 ਟਨ, ਮਾਰਕਫੈਡ ਵਲੋਂ 1350 ਟਨ, ਪਨਸਪ ਵਲੋਂ 595 ਟਨ ਅਤੇ ਵੇਅਰ ਹਾਊਸ ਵਲੋਂ 755 ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੰਡੀਆਂ 'ਚ ਕਣਕ ਦੀ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਆਮਦ ਹੋਵੇਗੀ | ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਫ਼ਸਲ ਦੀ ਖ਼ਰੀਦ ਅਤੇ ਲਿਫ਼ਟਿੰਗ ਨੂੰ ਤੇਜ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਖ਼ਰੀਦ ਕੇਂਦਰਾਂ ਵਿਚ ਫ਼ਸਲ ਉਤਾਰਨ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਬਰਨਾਲਾ ਵਿਖੇ ਨਾ ਰਿਹਾ ਪਾਰਕ, ਨਾ ਬਣਿਆ ਫੈਸਿਲੀਟੇਸ਼ਨ ਸੈਂਟਰ ਅਗਲੀ ਖ਼ਬਰ ਕਰੰਟ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ
Ad Position 24