ਟੱਲੇਵਾਲ, 17 ਅਪੈ੍ਰਲ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਨਾਇਬ ਸਿੰਘ ਖੂਹ ਵਾਲਾ ਅਤੇ ਪੰਚ ਚੰਚਲ ਸ਼ਰਮਾ ਦੀ ਅਗਵਾਈ ਵਿਚ ਇਕ ਸਮਾਗਮ ਦੌਰਾਨ ਸਮਾਜ ਸੇਵੀ ਡਾ: ਹੇਮਰਾਜ ਗਰਗ ਬਰਨਾਲਾ ਦੀ ਅਗਵਾਈ ਵਿਚ 'ਮਿੱਟੀ' ਫਾਊਾਡੇਸ਼ਨ ਦੀ ਟੀਮ ਵਲੋਂ ਪਿੰਡ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਨੂੰ ਸੈਨੇਟਰੀ ਪੈਡ ਸਮੇਤ ਹੋਰ ਸਮਾਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ | ਇਸ ਮੌਕੇ ਡਾ: ਹੇਮ ਰਾਜ ਗਰਗ ਨੇ ਕਿਹਾ ਕਿ ਅੱਜ ਅਸੀਂ ਅਜਿਹੇ ਵਿਸ਼ੇ 'ਤੇ ਔਰਤਾਂ ਅਤੇ ਨੌਜਵਾਨ ਲੜਕੀਆਂ ਨੂੰ ਜਾਗਰੂਕ ਕਰਨ ਆਏ ਹਾਂ, ਜੋ ਸਮੇਂ ਦੀ ਲੋੜ ਅਨੁਸਾਰ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵੱਡੀ ਪੱਧਰ 'ਤੇ ਔਰਤਾਂ ਅਤੇ ਲੜਕੀਆਂ ਮਾਹਵਾਰੀ ਦੌਰਾਨ ਗੰਦੇ ਕੱਪੜੇ ਆਦਿ ਵਰਤ ਕੇ ਆਪਣੇ ਲਈ ਬਿਮਾਰੀਆਂ ਸਹੇੜ ਰਹੀਆਂ ਹਨ | ਜਿਸ ਲਈ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਮਿੱਟੀ ਫਾਊਾਡੇਸ਼ਨ ਵਲੋਂ ਪਹਿਲਾਂ ਸਿਰਫ਼ ਬਰਨਾਲਾ ਹਲਕੇ ਵਿਚ ਇਹ ਮੁਹਿੰਮ ਚਲਾ ਕੇ 6500 ਔਰਤਾਂ ਨੂੰ ਉਕਤ ਪੈਡ ਵੰਡੇ ਜਾ ਚੱੁਕੇ ਹਨ ਅਤੇ ਹੁਣ ਹਲਕੇ ਤੋਂ ਬਾਹਰ ਵੀ ਇਹ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਅੱਜ ਪਿੰਡ ਪੱਖੋਕੇ ਵਿਖੇ ਸੈਂਕੜੇ ਔਰਤਾਂ ਨੂੰ 28 ਸੈਨਟਰੀ ਪੈਡ ਕਿੱਟ, ਇਕ ਤੋਲੀਆਂ, ਪੇਸਟ ਅਤੇ ਟੂਥ ਬਰੱਸ ਸਮੇਤ ਕਿੱਟ ਦਿੱਤੀ ਗਈ ਹੈ ਅਤੇ ਇਹ ਕਿੱਟ ਹਰ ਤਿੰਨ ਮਹੀਨੇ ਉਪਰੰਤ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅਗਲੀ ਵਾਰ ਪਿੰਡ ਦੀਆਂ 60 ਸਾਲ ਦੀਆਂ 100 ਔਰਤਾਂ ਨੂੰ ਐਨਕਾਂ ਵੀ ਦਿੱਤੀਆਂ ਜਾਣਗੀਆਂ | ਡਾ: ਹੇਮ ਰਾਜ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਕਲੀਨਿਕ ਵਿਖੇ ਥਾਈਰੈਡ ਦੀ ਬਿਮਾਰੀ ਸਬੰਧੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ | ਇਸ ਮੌਕੇ ਮੈਡਮ ਸੀਲਾ ਅਤੇ ਮੈਡਮ ਮਮਤਾ ਨੇ ਮਾਹਵਾਰੀ ਸਬੰਧੀ ਸਫ਼ਾਈ ਸਬੰਧੀ ਜਾਗਰੂਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜਸਵਿੰਦਰ ਸਿੰਘ ਜੰਡੂ ਨੇ ਕਿਹਾ ਕਿ ਸਮਾਜ ਵਿਚ ਜਾਗਰੂਕਤਾ ਵਧਾਉਣਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਫ਼ਰਜ਼ ਹੈ ਅਤੇ ਮਿੱਟੀ ਫਾਊਾਡੇਸ਼ਨ ਵਲੋਂ ਅਜਿਹੇ ਸਮਾਜ ਸੇਵੀ ਕਾਰਜ ਭਵਿੱਖ ਵਿਚ ਵੀ ਜਾਰੀ ਰਹਿਣਗੇ | ਮਿੱਟੀ ਫਾੳਾੂਡੇਸ਼ਨ ਦੀ ਟੀਮ ਵਲੋਂ ਸਮਾਗਮ ਨੂੰ ਸਫਲ ਬਣਾਉਣ ਵਾਲੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ: ਵਿਜੇ ਕੁਮਾਰ, ਸਮਾਜ ਸੇਵੀ ਬਲਵੀਰ ਸਿੰਘ ਬੀਰਾ ਜਾਗਲ, ਗਗਨ ਕੁਮਾਰ, ਸੁਸ਼ੀਲ ਕੁਮਾਰ, ਜਸਵਿੰਦਰ ਸਿੰਘ ਜੰਡੂ, ਸਤਨਾਮ ਸਿੰਘ, ਰਾਜਿੰਦਰ ਕੁਮਾਰ, ਗੁਰਸੇਵਕ ਸਿੰਘ, ਪੰਡਤ ਰਾਜ ਸ਼ਰਮਾ, ਜਗਸੀਰ ਸਿੰਘ, ਮੈਡਮ ਸੀਲਾ, ਮੈਡਮ ਮਮਤਾ, ਚਰਨੀ ਕੌਰ, ਸੁਖਮੰਦਰ ਸਿੰਘ, ਭਜਨ ਖਾਂ, ਜਸਵੀਰ ਸਿੰਘ ਸਾਬਕਾ ਪੰਚ, ਭਾਨ ਸਿੰਘ, ਮੱਖਣ ਸਿੰਘ, ਚਰਨਜੀਤ ਕੌਰ ਆਦਿ ਵੀ ਹਾਜ਼ਰ ਸਨ |