06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੁਖਪੁਰਾ ਗਰਿੱਡ ਤੋਂ ਬਿਜਲੀ ਸਪਲਾਈ ਰਾਤ ਸਮੇਂ ਵੀ ਬੰਦ ਰੱਖਣ ਕਾਰਨ ਕਿਸਾਨਾਂ ਨੇ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 19-04-2026
ਸ਼ਹਿਣਾ, 18 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਵਿਖੇ ਬਣੇ 66 ਕੇ.ਵੀ ਗਰਿੱਡ ਵਿਖੇ ਰਾਤ ਸਮੇਂ ਵੀ ਬਿਜਲੀ ਸਪਲਾਈ ਨਾ ਛੱਡਣ ਕਾਰਨ ਕਿਸਾਨਾਂ ਨੇ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ | ਵੱਡੀ ਗਿਣਤੀ ਵਿਚ ਇਕੱਤਰ ਕਿਸਾਨਾਂ ਨੇ ਕਿਹਾ ਕਿ ਦਿਨ ਸਮੇਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਕਿ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਨਾ ਲੱਗ ਜਾਵੇ, ਪਰ ਰਾਤ ਸਮੇਂ ਵੀ ਬਿਜਲੀ ਸਪਲਾਈ ਗਰਿੱਡ ਤੋਂ ਬੰਦ ਰੱਖੀ ਜਾਂਦੀ ਹੈ | ਬਿਜਲੀ ਸਪਲਾਈ ਦਿਨ-ਰਾਤ ਨਾ ਆਉਣ ਕਾਰਨ ਪਾਣੀ ਵਾਲੀਆਂ ਟੈਂਕੀਆਂ ਖ਼ਾਲੀ ਹੋ ਜਾਂਦੀਆਂ ਹਨ | ਕਿਸਾਨਾਂ ਨੇ ਖੇਤਾਂ ਤੋਂ ਆ ਕੇ ਨਹਾਉਣ ਵੀ ਹੁੰਦਾ ਹੈ, ਪਰ ਘਰੇਲੂ ਮੋਟਰਾਂ ਚੱਲਣ ਲਈ ਬਿਜਲੀ ਨਹੀਂ ਆਉਂਦੀ | ਲਖਵਿੰਦਰ ਸਿੰਘ ਗੋਰਾ ਜ਼ਿਲ੍ਹਾ ਆਗੂ ਭਾਕਿਯੂ ਕਿਸਾਨ ਸਿੱਧੂਪੁਰ ਨੇ ਕਿਹਾ ਕਿ ਦਿਨੇ ਸਮੇਂ ਕਣਕ ਦੀ ਫ਼ਸਲ ਨੂੰ ਅੱਗ ਨਾ ਲੱਗ ਜਾਵੇ ਲਾਈਟ ਬੰਦ ਰਹਿੰਦੀ ਹੈ | ਇਸ ਗੱਲ ਨਾਲ ਅਸੀਂ ਸਹਿਮਤ ਹਾਂ, ਪਰ ਰਾਤ ਸਮੇਂ ਬਿਜਲੀ ਸਪਲਾਈ ਕਿਉਂ ਬੰਦ ਰੱਖੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਪੰਜ ਮਿੰਟ ਬਿਜਲੀ ਛੱਡ ਕੇ ਫਿਰ ਕੱਟ ਦਿੱਤੀ ਜਾਂਦਾ ਹੈ | ਉਨ੍ਹਾਂ ਜਦ ਗਰਿੱਡ ਵਿਚ ਜਾ ਕੇ ਪੱੁਛਿਆ ਜਾਂਦਾ ਹੈ ਕਿ ਮੁਲਾਜ਼ਮ ਕਹਿੰਦੇ ਹਨ, ਕਿ ਪਟਿਆਲੇ ਤੋਂ ਬਿਜਲੀ ਬੰਦ ਕੀਤੀ ਜਾਂਦੀ ਹੈ | ਕਿਸਾਨ ਆਗੂ ਨੇ ਕਿਹਾ ਕਿ ਜੇਕਰ ਪਟਿਆਲੇ ਤੋਂ ਬਿਜਲੀ ਬੰਦ ਕੀਤੀ ਜਾਂਦੀ ਹੈ, ਤਾਂ ਸ਼ਹਿਰਾਂ ਵਿਚ ਬਿਜਲੀ ਸਪਲਾਈ ਕਿਵੇਂ ਚੱਲ ਰਹੀ ਹੈ | ਕਿਸਾਨ ਆਗੂ ਨੇ ਕਿਹਾ ਕਿ ਗਰਿੱਡ ਵਿਚ ਇਲਾਕੇ ਦੇ ਤਿੰਨ-ਚਾਰ ਪਿੰਡਾਂ ਨਾਲ ਬਿਜਲੀ ਸਪਲਾਈ ਦੇ ਸਬੰਧ ਵਿਚ ਵਿਤਕਰਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਕੀਤੇ ਜਾਣ ਕਾਰਨ ਜਦ ਅੱਜ ਕਈ ਪਿੰਡਾਂ ਦੇ ਲੋਕ ਜਦ ਗਰਿੱਡ ਵਿਚ ਪਹੁੰਚੇ ਤਾਂ ਸਵਿੱਚ ਕੱਟ ਕੇ ਉੱਪਰ ਪਰਮਿਟ ਦਾ ਬੋਰਡ ਟੰਗਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਜਦ ਵਾਰ-ਵਾਰ ਫ਼ੋਨ 'ਤੇ ਪਤਾ ਕੀਤਾ ਜਾਂਦਾ ਹੈ, ਤਾਂ ਕੁੱਝ ਸਮੇਂ ਬਾਅਦ ਛੱਡਣ ਦਾ ਲਾਰਾ ਲਾਇਆ ਜਾਂਦਾ ਹੈ | ਕਿਤੇ 12 ਵਜੇ ਜਾਂ 1 ਵਜੇ ਲਾਈਟ ਆਉਣ ਉਪਰੰਤ ਪਾਣੀ ਦੀਆਂ ਟੈਂਕੀਆਂ ਭਰੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਗਰਿੱਡ ਦੇ ਨਾਲ ਹੀ ਦਾਣਾ ਮੰਡੀ ਹੈ, ਜਿੱਥੇ ਲਾਈਟ ਨਾ ਹੋਣ ਕਾਰਨ ਰਾਤ ਸਮੇਂ ਕਣਕ ਲਾਹੁਣ ਆਏ ਕਿਸਾਨ ਇਕ ਦੂਜੇ ਦੀਆਂ ਢੇਰੀਆਂ 'ਤੇ ਕਣਕ ਲਾਹ ਰਹੇ ਹਨ | ਲਾਈਟ ਨਾ ਹੋਣ ਕਾਰਨ ਕਣਕ ਦਾ ਝਾਰ ਲਾਉਣ ਵਾਲੇ ਮਜ਼ਦੂਰ ਵੀ ਵਿਹਲੇ ਬੈਠੇ ਹਨ | ਹਾਜ਼ਰ ਮੁਲਾਜ਼ਮਾਂ ਨੇ ਕਿਹਾ ਕਿ ਉਪਰੋਕਤ ਪਿੰਡਾਂ ਵਿਚ ਪਾਵਰ ਕੱਟ ਲਗਾਇਆ ਗਿਆ ਸੀ, ਜਦ ਕਿ ਨਿੰਮਵਾਲਾ ਤੇ ਸੁਖਪੁਰਾ ਮੌੜ ਕੈਟਾਗਰੀ ਵਨ ਵਿਚ ਹੋਣ ਕਾਰਨ ਬਿਜਲੀ ਸਪਲਾਈ ਜਾਰੀ ਸੀ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖੜ੍ਹੀ ਫ਼ਸਲ ਨੂੰ ਲੱਗੀ ਅੱਗ, ਠੇਕੇ 'ਤੇ ਲਈ 3 ਏਕੜ ਸੜ ਕੇ ਸੁਆਹ <br/> ਅਗਲੀ ਖ਼ਬਰ ਅੱਗ ਲੱਗਣ ਨਾਲ 2 ਏਕੜ ਕਣਕ ਸੜ ਕੇ ਸੁਆਹ
Ad Position 24
No active advertisement