ਬਰਨਾਲਾ, 18 ਅਪ੍ਰੈਲ (ਨਰਿੰਦਰ ਅਰੋੜਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਦਾ ਡੈਲੀਗੇਟ ਇਜਲਾਸ ਸੂਦ ਨਰਸਿੰਗ ਹੋਮ ਆਈ.ਟੀ.ਆਈ. ਚੌਂਕ ਧਨੌਲਾ ਰੋਡ ਬਰਨਾਲਾ ਵਿਖੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੁੱਕੂ, ਸੂਬਾ ਪ੍ਰੈੱਸ ਮੀਡੀਆ ਮਿੱਠੂ ਮੁਹੰਮਦ, ਰਣਜੀਤ ਸਿੰਘ ਕਾਹਨੇਕੇ, ਜਸਵੰਤ ਸਿੰਘ ਨੱਤ, ਹਰਮੇਲ ਸਿੰਘ ਮਿੰਟਾ ਦੀ ਦੇਖ-ਰੇਖ ਹੇਠ ਸੰਪੰਨ ਹੋਇਆ | ਪ੍ਰਧਾਨਗੀ ਭਾਸ਼ਣ ਵਿਚ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਮੰਡੇਰ ਨੇ ਪਿਛਲੇ ਸਾਲਾਂ ਦੌਰਾਨ ਸਹਿਯੋਗ ਦੇਣ ਲਈ ਸਾਰੇ ਡੈਲੀਗੇਟ ਦਾ ਧੰਨਵਾਦ ਕਰਦਿਆਂ ਕਿਹਾ ਕਿ, ਮੈਂ ਤੁਹਾਡੇ ਸਾਰਿਆਂ ਦਾ ਰਿਣੀ ਹਾਂ, ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਸਾਡੀ ਜਥੇਬੰਦੀ ਦਿਨੋਂ ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਹਰ ਜ਼ਬਰ ਦਾ ਟਾਕਰਾ ਤੁਹਾਡੇ ਲੋਕਾਂ ਦੀ ਤਾਕਤ ਨਾਲ ਕੀਤਾ ਹੈ | ਸੈਕਟਰੀ ਰਿਪੋਰਟ ਵਿਚ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਭੋਤਨਾ ਨੇ ਪਿਛਲੇ ਲੰਘੇ ਸਾਲਾਂ ਦੌਰਾਨ ਜਥੇਬੰਦੀ ਵਲੋਂ ਕੀਤੇ ਸੰਘਰਸ਼ ਅਤੇ ਕੀਤੇ ਗਏ ਕਾਰਜਾਂ 'ਤੇ ਚਾਨਣਾ ਪਾਇਆ | ਜ਼ਿਲ੍ਹੇ ਦੇ ਖ਼ਜ਼ਾਨਚੀ ਬੇਅੰਤ ਸਿੰਘ ਉਪਲੀ ਵਲੋਂ ਪਿਛਲੇ ਦੋ ਸਾਲਾਂ ਦੇ ਆਮਦਨ ਅਤੇ ਖ਼ਰਚ ਦੇ ਹਿਸਾਬ ਕਿਤਾਬ ਦਾ ਵੇਰਵਾ ਦੱਸਿਆ ਗਿਆ | ਅੰਤ ਵਿਚ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰ ਕੇ ਦੁਬਾਰਾ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਮੁੜ ਸਰਬਸੰਮਤੀ ਨਾਲ ਲਾਭ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਸੁਦਾਗਰ ਸਿੰਘ ਭੋਤਨਾ, ਚੇਅਰਮੈਨ ਰਣਜੀਤ ਸਿੰਘ ਕਾਹਨੇਕੇ, ਖ਼ਜ਼ਾਨਚੀ ਬੇਅੰਤ ਸਿੰਘ ਉਪਲੀ, ਸੀਨੀਅਰ ਮੀਤ ਪ੍ਰਧਾਨ ਬਲਦੇਵ ਧਨੇਰ, ਮੀਤ ਪ੍ਰਧਾਨ ਕੇਵਲ ਕਿ੍ਸ਼ਨ, ਮੀਤ ਪ੍ਰਧਾਨ ਗੁਰਮੇਲ ਸਿੰਘ ਕੁਰੜ, ਸਰਪ੍ਰਸਤ ਪਰਮੇਸ਼ਰ ਸਿੰਘ, ਜ਼ਿਲ੍ਹਾ ਜੁਆਇੰਟ ਸਕੱਤਰ ਚਮਕੌਰ ਸਿੰਘ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਚੱਕ ਭਾਈ ਕਾ, ਸਹਾਇਕ ਖ਼ਜ਼ਾਨਚੀ ਸੁਪਿੰਦਰ ਸਿੰਘ ਚੁਣੇ ਗਏ | ਅੰਤ ਵਿਚ ਨਵੀਂ ਚੁਣੀ ਗਈ ਜ਼ਿਲ੍ਹੇ ਦੀ ਟੀਮ ਨੂੰ ਅਤੇ ਜ਼ਿਲ੍ਹੇ ਦੇ ਸਮੂਹ ਡੈਲੀਗੇਟਾਂ ਦਾ ਡਾਕਟਰ ਰਾਜਵੰਸ਼ ਸੂਦ ਬਰਨਾਲਾ ਅਤੇ ਡਾਕਟਰ ਸਾਹਿਲ ਸਿੰਗਲਾ ਨੇ ਧੰਨਵਾਦ ਕਰਦਿਆਂ ਸਨਮਾਨ ਕੀਤਾ | ਇਸ ਇਜਲਾਸ ਵਿਚ ਜ਼ੋਰਾ ਸਿੰਘ ਧੌਲਾ, ਕਸ਼ਮੀਰ ਸਿੰਘ ਧਨੌਲਾ, ਲਖਵਿੰਦਰ ਸਿੰਘ ਪੱਖੋ, ਗੁਰਪ੍ਰੀਤ ਸਿੰਘ ਅਸਪਾਲ ਕਲਾਂ, ਚਰਨਜੀਤ ਪੰਧੇਰ, ਜਗਜੀਵਨ ਸਿੰਘ, ਦੀਪ ਵਰਮਾ, ਕਮਲ ਠੀਕਰੀਵਾਲਾ, ਨਿਰਮਲ ਸਿੰਘ ਸ਼ਹਿਣਾ, ਪਰਮਿੰਦਰ ਸਿੰਘ ਅਤੇ ਹਰਬੰਸ ਸਿੰਘ ਤਾਜੋਕੇ ਤੋਂ