ਭਦੌੜ, 18 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਬੀਤੇ ਕੱਲ ਨਿਰਮਲ ਡੇਰਾ ਪਿੰਡ ਨੈਣੇਵਾਲ ਵਿਖੇ ਹੋਈ ਲੜਾਈ ਵਿਚ ਪੁਲਿਸ ਨੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੜਾਈ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਸਨ | ਜਿਨਾਂ ਨੂੰ ਤਪਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ | ਜਿਨਾਂ ਦੀ ਪਹਿਚਾਣ ਮਹੰਤ ਪਿਆਰਾ ਸਿੰਘ ਚੇਲਾ ਜਗਤਾਰ ਸਿੰਘ ਵਾਸੀ ਕੋਟ ਫੱਤਾ ਅਤੇ ਸੰਤ ਸੁਖਪ੍ਰੀਤ ਸਿੰਘ ਚੇਲਾ ਮਹੰਤ ਜਗਤਾਰ ਸਿੰਘ ਵਾਸੀ ਨਿਰਮਲ ਡੇਰਾ ਨੈਣੇਵਾਲ ਵਜੋਂ ਹੋਈ ਹੈ | ਪੁਲਿਸ ਨੇ ਮਹੰਤ ਪਿਆਰਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਮਹੰਤ ਪਿਆਰਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਮੈਂ ਅਤੇ ਸੰਤ ਸੁਖਪ੍ਰੀਤ ਸਿੰਘ ਆਪਣੇ ਗੁਰੂ ਦਰਸ਼ਨ ਸਿੰਘ ਨੂੰ ਮਿਲਣ ਲਈ ਨਿਰਮਲ ਡੇਰਾ ਨੈਣੇਵਾਲ ਵਿਖੇ ਆ ਰਹੇ ਸੀ ਜਦ ਅਸੀ ਡੇਰੇ ਦੇ ਗੇਟ 'ਤੇ ਅੰਦਰ ਦਾਖਲ ਹੋਣ ਲੱਗੇ ਤਾਂ ਗੇਟ 'ਤੇ ਖੜੇ ਧੀਰਾ ਸਿੰਘ, ਗੁਰਤੇਜ ਸਿੰਘ, ਸੁੱਖਾ ਸਿੰਘ, ਤਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਰਾਜ ਸਿੰਘ ਅਤੇ 15-16 ਨਾਮਾਲੂਮ ਵਿਅਕਤੀ ਆਪਣੇ ਹੱਥਾਂ ਵਿਚ ਮਾਰੂ ਹਥਿਆਰ ਸਨ ਤੇ ਸਾਨੂੰ ਗੇਟ ਵੜਦੇ ਹੀ ਘੇਰ ਲਿਆ ਅਤੇ ਗਾਲੀ ਗਲੋਚ ਕੀਤਾ ਅਤੇ ਸਾਡੀ ਕੁੱਟ ਮਾਰ ਸ਼ੂਰੂ ਕਰ ਦਿੱਤੀ ਗਈ ਅਤੇ ਅਸੀਂ ਹੇਠਾਂ ਜ਼ਮੀਨ 'ਤੇ ਡਿੱਗ ਪਏ ਅਤੇ ਰੋਲਾ ਪਾਇਆ ਤਾਂ ਲੋਕ ਇਕੱਠੇ ਹੋਣ 'ਤੇ ਸਾਰੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ | ਲੋਕਾਂ ਨੇ ਸਾਨੂੰ ਗੱਡੀ ਦਾ ਪ੍ਰਬੰਧ ਕਰ ਕੇ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ | ਮਹੰਤ ਪਿਆਰਾ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਮਹੰਤ ਜਗਤਾਰ ਸਿੰਘ ਨਾਲ ਡੇਰੇ ਨੂੰ ਲੈ ਕੇ ਰੰਜਿਸ਼ ਰੱਖਦੇ ਹਨ ਜਿਸ ਕਰ ਕੇ ਇਨਾਂ ਨੇ ਸਾਡੀ ਕੁੱਟ ਮਾਰ ਕੀਤੀ ਗਈ | ਥਾਣਾ ਮੁੱਖੀ ਇੰਸ: ਹਰਮਨਜੀਤ ਸਿੰਘ ਨੇ ਦੱਸਿਆ ਕਿ ਮਹੰਤ ਪਿਆਰਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਗੁਰਤੇਜ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਨੈਣੇਵਾਲ, ਸੁੱਖਾ ਸਿੰਘ ਪੁੱਤਰ ਬਲੌਰ ਸਿੰਘ ਨੰਬਰਦਾਰ ਵਾਸੀ ਪਿੰਡ ਨੈਣੇਵਾਲ, ਤਲਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਨੈਣੇਵਾਲ, ਜਸਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਨੈਣੇਵਾਲ, ਹਰਪ੍ਰੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਨੈਣੇਵਾਲ, ਜਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਲਾਬਤਪੁਰਾ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਭਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |