08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜੂਨੀਅਰ ਲੜਕੇ ਅਤੇ ਲੜਕੀਆਂ ਦੇ ਅੰਤਰ ਹਾਊਸ ਫੁੱਟਬਾਲ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 19-04-2026
ਧਨੌਲਾ, 18 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਵਿਖੇ ਜੂਨੀਅਰ ਲੜਕੇ-ਲੜਕੀਆਂ ਦੇ ਅੰਤਰ ਹਾਊਸ ਫੁੱਟਬਾਲ ਦੇ ਮੁਕਾਬਲੇ ਕਰਨਦੀਪ ਪੀ.ਟੀ.ਆਈ ਅਤੇ ਗੁਰਵੀਰ ਸਿੰਘ ਡੀ.ਪੀ.ਈ ਦੀ ਅਗਵਾਈ ਵਿਚ ਕਰਵਾਏ ਗਏ | ਮੁਕਾਬਲਿਆਂ ਵਿਚ ਭਗਤ ਸਿੰਘ ਹਾਊਸ ਜੂਨੀਅਰ ਲੜਕੇ ਨੇ ਪਹਿਲਾ ਅਤੇ ਅਸ਼ੋਕਾ ਹਾਊਸ ਜੂਨੀਅਰ ਲੜਕੇ ਨੇ ਦੂਜਾ ਤੇ ਟੈਗੋਰ ਹਾਊਸ ਜੂਨੀਅਰ ਲੜਕੇ ਨੇ ਤੀਜੇ ਸਥਾਨ ਹਾਸਲ ਕੀਤਾ | ਜੂਨੀਅਰ ਲੜਕੀਆਂ ਵਿਚ ਭਗਤ ਸਿੰਘ ਹਾਊਸ ਨੇ ਪਹਿਲਾ, ਟੈਗੋਰ ਹਾਊਸ ਨੇ ਦੂਜਾ ਅਤੇ ਸ਼ਿਵਾ ਜੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸ੍ਰੀਮਤੀ ਸਿਮਰਨ ਕੌਰ ਨੇ ਕਿਹਾ ਖੇਡਾਂ ਜੀਵਨ ਦਾ ਅਹਿਮ ਹਿੱਸਾ ਹਨ, ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਬਹੁਤ ਮਹੱਤਤਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਦਿਆਰਥੀਆਂ ਨੂੰ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ, ਪਿ੍ੰਸੀਪਲ ਸਿਮਰਨ ਕੌਰ ਨੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਵੋਟਾਂ ਵਿਚ ਵੱਡੇ ਮੁਲਾਂਕਣ ਦਾ ਫ਼ਰਕ ਪਾਇਆ
Ad Position 24