23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦੂਨ ਇੰਸਟੀਚਿਊਟ ਦੇ 10ਵੀਂ ਸੀ. ਬੀ. ਐੱਸ. ਈ. ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ, ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 21-04-2026
ਬਰਨਾਲਾ, 20 ਅਪ੍ਰੈਲ (ਨਰਿੰਦਰ ਅਰੋੜਾ)-ਸਥਾਨਕ ਦਾਣਾ ਮੰਡੀ ਰੋਡ ਵਿਖੇ ਸਥਿਤ ਬਰਨਾਲਾ ਦਾ ਮਸ਼ਹੂਰ ਇੰਸਟੀਚਿਊਟ ਦੂਨ ਜਿਸ ਦੇ ਵਿਦਿਆਰਥੀ ਲਗਾਤਾਰ ਮੱਲ੍ਹਾਂ ਮਾਰ ਰਹੇ ਹਨ | ਹੁਣ ਆਏ 10ਵੀਂ ਸੀ.ਬੀ.ਐੱਸ.ਈ. ਦੇ ਰਿਜ਼ਲਟ ਵਿਚ ਵੀ ਦੂਨ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ | ਇਨ੍ਹਾਂ ਵਿਦਿਆਰਥੀਆਂ ਦਾ ਦੂਨ ਵਿਖੇ ਸਨਮਾਨ ਕੀਤਾ ਗਿਆ | ਜਿਸ ਦੌਰਾਨ ਗੱਲਬਾਤ ਕਰਦਿਆਂ ਡਾਇਰੈਕਟਰ ਮੈਡਮ ਪਿ੍ਅੰਕਾ ਸ਼ਰਮਾ ਨੇ ਦੱਸਿਆ ਕਿ ਦੂਨ ਦੇ ਵਿਹੜੇ ਵਿਚ 10ਵੀਂ ਦੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਮਾਂ-ਬਾਪ ਨੂੰ ਬੁਲਾ ਕੇ ਸਨਮਾਨ ਕੀਤਾ ਗਿਆ ਹੈ | ਦੂਨ ਦੇ 13 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ 95 ਫ਼ੀਸਦੀ ਤੋਂ ਵੱਧ, 20 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕਰ ਕੇ ਆਪਣੇ ਮਾਤਾ-ਪਿਤਾ ਇੰਸਟੀਚਿਊਟ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਾਡੇ ਇੰਸਟੀਚਿਊਟ ਦੀ ਇਕ ਛੱਤ ਹੇਠ ਹੀ ਤਜਰਬੇਕਾਰ ਅਤੇ ਉੱਚ ਵਿੱਦਿਅਕ ਯੋਗਤਾ ਵਾਲੇ ਅਧਿਆਪਕਾਂ ਵਲੋਂ ਇੰਗਲਿਸ਼, ਹਿਸਾਬ, ਐੱਸ.ਐੱਸ.ਟੀ. ਅਤੇ ਸਾਇੰਸ ਚਾਰੋ ਵਿਸ਼ੇ ਹੀ ਪੜ੍ਹਾਏ ਜਾਂਦੇ ਹਨ | ਜਿਸ ਦੇ ਨਤੀਜੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਰਿਜ਼ਲਟ ਵਿਚ ਬਦਲਦੀਆਂ ਹਨ | ਇਸ ਮੌਕੇ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਉਨ੍ਹਾਂ ਦੇ ਮਾਤਾ-ਪਿਤਾ ਅਤੇ ਇੰਸਟੀਚਿਊਟ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਭਾਜਪਾ ਦਾ ਅਸਲ ਚਿਹਰਾ ਹੋਇਆ ਬੇਨਕਾਬ - ਪਿ੍ਤਪਾਲ ਬਡਲਾ <br/> ਅਗਲੀ ਖ਼ਬਰ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ-ਆਗੂ <br/>
Ad Position 24