ਸ਼ਹਿਣਾ, 20 ਅਪ੍ਰੈਲ (ਸੁਰੇਸ਼ ਗੋਗੀ)-ਨਿਰਮਲ ਮਾਲਵਾ ਸਾਧੂ ਸੰਘ ਦੀ ਕਾਰਜਕਾਰਨੀ ਦੀ ਮੀਟਿੰਗ ਮਹੰਤ ਚਮਕੌਰ ਸਿੰਘ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਧਿਆਨ ਸਿੰਘ ਮਹਿਮੇਸਾਹੀ ਪਿੰਡ ਉਗੋਕੇ ਵਿਖੇ ਹੋਈ | ਇਸ ਸਮੇਂ ਸਰਬਸੰਮਤੀ ਨਾਲ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਇਕਮੱਤ ਹੋ ਕੇ ਫ਼ੈਸਲਾ ਕੀਤਾ ਕਿ ਪਿੰਡ ਨੈਣੇਵਾਲ ਦਾ ਡੇਰਾ ਨਿਰਮਲ ਭੇਖ ਦਾ ਡੇਰਾ ਹੈ ਅਤੇ ਭੇਖ ਵਲੋਂ ਕੇਵਲ ਮਹੰਤ ਦਰਸ਼ਨ ਸਿੰਘ ਚੇਲਾ ਮਹੰਤ ਦਲੀਪ ਸਿੰਘ ਡੇਰੇ ਦੇ ਮੋਹਤਮਿੰਮ ਹਨ | ਮਹੰਤ ਦਰਸ਼ਨ ਸਿੰਘ ਨੂੰ ਪੂਰਨ ਅਧਿਕਾਰ ਹੈ ਕਿ ਉਹ ਕਿਸੇ ਵੀ ਸੇਵਾਦਾਰ ਜਾਂ ਚੇਲੇ ਨੂੰ ਜੋ ਨਿਰਮਲ ਭੇਖ ਦੀ ਮਰਿਆਦਾ ਵਿਚ ਨਾ ਰਹੇ | ਡੇਰੇ ਅਤੇ ਸੰਗਤ ਦੀ ਆਸਥਾ ਨੂੰ ਢਾਹ ਲਾਵੇ, ਤਾਂ ਉਸ ਨੂੰ ਮਹੰਤ ਦਰਸ਼ਨ ਸਿੰਘ ਡੇਰੇ ਵਿਚੋਂ ਹਟਾ ਸਕਦੇ ਹਨ ਅਤੇ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਵੀ ਹੈ | ਭੇਖ ਜਾ ਨਿਰਮਲ ਮਾਲਵਾ ਸਾਧੂ ਸੰਘ ਉਨ੍ਹਾਂ ਦੀਆਂ ਭਾਵਨਾਵਾਂ ਤੇ ਇੱਛਾ ਮੁਤਾਬਿਕ ਹੀ ਫ਼ੈਸਲਾ ਲਵੇਗਾ | ਹਾਜ਼ਰ ਮੈਂਬਰਾਂ ਨੇ ਇਹ ਵੀ ਕਿਹਾ ਕਿ ਨਿਰਮਲ ਭੇਖ ਵਲੋਂ ਨਿਰਮਲ ਡੇਰਾ ਨੈਣੇਵਾਲ ਵਿਖੇ ਨਗਰ ਪੰਚਾਇਤ ਤੇ ਸੰਗਤ ਦੀ ਸਹਿਮਤੀ ਨਾਲ ਦਸ ਦਸੰਬਰ 2024 ਨੂੰ ਮਤਾ ਪਾਇਆ ਗਿਆ ਸੀ | ਜਿਸ ਵਿਚ ਮਹੰਤ ਜਗਤਾਰ ਸਿੰਘ ਨੂੰ ਨਿਰਮਲ ਡੇਰਾ ਨੈਣੇਵਾਲ ਵਿਚੋਂ ਫ਼ਾਰਗ ਕਰ ਦਿੱਤਾ ਗਿਆ ਸੀ ਅਤੇ ਨਿਰਮਲ ਮਾਲਵਾ ਸਾਧੂ ਸੰਗ ਉਸ ਨਾਲ ਸਹਿਮਤ ਹੁੰਦਾ ਹੋਇਆ ਉਸ ਮਤੇ ਦੀ ਪੋ੍ਰੜ੍ਹਤਾ ਕਰਦਾ ਹੈ | ਇਸ ਮੌਕੇ ਮਹੰਤ ਤਪਿੰਦਰ ਸਿੰਘ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਅਮਨਦੀਪ ਸਿੰਘ, ਮਹੰਤ ਚਮਕੌਰ ਸਿੰਘ ਪੰਜਗਰਾਈਆਂ, ਮਹੰਤ ਬਲਵਿੰਦਰ ਸਿੰਘ, ਮਹੰਤ ਅਮਨਦੀਪ ਸਿੰਘ, ਮਹੰਤ ਬਲਜਿੰਦਰ ਸਿੰਘ, ਮਹੰਤ ਜਗਰੂਪ ਸਿੰਘ, ਮਹੰਤ ਬੂਟਾ ਸਿੰਘ ਤਾਜੋਕੇ, ਮਹੰਤ ਚਮਕੌਰ ਸਿੰਘ ਲੋਹਗੜ੍ਹ ਆਦਿ ਵੀ ਹਾਜ਼ਰ ਸਨ |