24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗਊ ਹੱਤਿਆ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲਣਾ ਚਾਹੀਦਾ ਹੈ-ਸਵਾਮੀ ਅਰਵਿੰਦ ਦੀਕਸ਼ਤ <br/>

Ad Position 21
No active advertisement
ਅਜੀਤ ਡੈਸਕ 21-04-2026
ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ)-ਗਊ ਹੱਤਿਆ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਵਾਮੀ ਅਰਵਿੰਦ ਦੀਕਸ਼ਤ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਕਿਹਾ ਕਿ ਗਊ ਸੁਰੱਖਿਆ ਅਤੇ ਗਊ ਸੇਵਾ ਨੂੰ ਪ੍ਰੋਤਸਾਹਿਤ ਕਰਨ ਲਈ ਉਹ ਤਪਾ ਵਿਖੇ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਗਊ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਗਊ ਵੰਸ਼ ਦੀ ਰੱਖਿਆ ਹੋ ਸਕੇ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚੋਂ 27 ਅਪ੍ਰੈਲ 2026 ਨੂੰ ਸ਼ਹਿਰਾਂ, ਮੰਡੀਆਂ, ਪਿੰਡਾਂ ਵਿਚਲੇ ਸਾਰੇ ਗਊ ਭਗਤ, ਸੇਵਕ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕ ਇਕੱਠੇ ਰਲ ਕੇ ਆਪਣੇ ਆਪਣੇ ਜ਼ਿਲ੍ਹੇ ਪੱਧਰ ਤੇ ਤਹਿਸੀਲ ਕੰਪਲੈਕਸ ਵਿਚ ਇੱਕ ਮੰਗ ਪੱਤਰ ਦੇਣਗੇ ਤਾਂ ਉਹ ਮੰਗ ਪੱਤਰ ਮੁੱਖ ਮੰਤਰੀ, ਰਾਜਪਾਲ ਅਤੇ ਹੋਰ ਸਰਕਾਰ ਦੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਮੰਤਰੀਆਂ ਕੋਲ ਪਹੁੰਚ ਸਕਣ | ਇਸ ਮੌਕੇ ਰਾਜਪਾਲ ਸ਼ਰਮਾ ਬਰਨਾਲਾ, ਪ੍ਰੇਮ ਚੰਦ ਸਿੰਗਲਾ, ਹਰੀਸ਼ ਚੰਦਰ ਗੋਸ਼ਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਐਸ. ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਨੇ ਮੈਰਾਥਨ ਦੌੜ ਵਿਚ ਲਿਆ ਭਾਗ <br/> ਅਗਲੀ ਖ਼ਬਰ ਲੇਖਕ ਪਾਠਕ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਚੌਥਾ ਲੇਖਕ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਦਿੱਤਾ...
Ad Position 24