24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਲੇਖਕ ਪਾਠਕ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਚੌਥਾ ਲੇਖਕ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 21-04-2026
ਬਰਨਾਲਾ, 20 ਅਪੈ੍ਰਲ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਰਾਮ ਸਰੂਪ ਸ਼ਰਮਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜਿ: ਬਰਨਾਲਾ ਨੇ ਕੀਤੀ | ਪੰਜਾਬ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਮੁੱਖ ਮਹਿਮਾਨ ਅਤੇ ਰਜਨੀਸ਼ ਕੌਰ ਬਬਲੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੌਰਾਨ ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਤੇ ਪਰਿਵਾਰ ਵਲੋਂ ਲੇਖਕ ਸਰੂਪ ਚੰਦ ਹਰੀਗੜ੍ਹ ਨੂੰ ਚੌਥਾ ਮਨਜੀਤ ਕੌਰ ਅਤੇ ਤਿ੍ਲੋਚਨ ਸਿੰਘ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ ਜਿਸ ਵਿਚ ਯਾਦਗਾਰੀ ਚਿੰਨ੍ਹ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਸ਼ਾਮਿਲ ਹੈ | ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਗਾਸੋ, ਤੇਜਾ ਸਿੰਘ ਤਿਲਕ, ਕਲਾਕਾਰ ਸੰਪਾਦਕ ਕੰਵਰਜੀਤ ਸਿੰਘ ਭੱਠਲ, ਰਜਨੀਸ਼ ਕੌਰ ਬਬਲੀ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ, ਪਿ੍ੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਸਮਾਗਮ ਦੌਰਾਨ ਤੇਜਿੰਦਰ ਚੰਡਿਹੋਕ ਵਲੋਂ ਅਨੁਵਾਦ ਪੁਸਤਕ 'ਪਲਾਟ ਨੰਬਰ 203' ਪ੍ਰਧਾਨਗੀ ਮੰਡਲ ਅਤੇ ਕਾਰਜਕਾਰਨੀ ਵਲੋਂ ਲੋਕ ਅਰਪਣ ਕੀਤੀ ਗਈ | ਸ਼ੋ੍ਰਮਣੀ ਸਾਹਿਤਕਾਰ ਡਾ: ਅਮਰ ਕੋਮਲ ਅਤੇ ਗਾਇਕਾ ਆਸ਼ਾ ਭੋਸਲੇ ਦੇ ਫੋਤ ਹੋ ਜਾਣ 'ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਕੁਲਵੀਰ ਕੌਰ ਜੋਤੀ, ਰਾਜਿੰਦਰ ਕੁਮਾਰੀ, ਰੁਪਿੰਦਰ ਕੌਰ ਸਿੱਧੂ, ਸੁਰਜੀਤ ਸਿੰਘ ਦਿਹੜ, ਬਲਵਿੰਦਰ ਸਿੰਘ ਠੀਕਰੀਵਾਲ, ਲਖਵਿੰਦਰ ਸਿੰਘ, ਮਮਤਾ ਸੇਤੀਆ ਸੇਖਾ, ਹਾਕਮ ਸਿੰਘ ਰੂੜੇਕੇ, ਸ਼ਿੰਦਰ ਧੌਲਾ, ਜਗਦੀਪ ਸਿੰਘ, ਮਨਦੀਪ ਕੁਮਾਰ, ਪਾਲ ਸਿੰਘ ਲਹਿਰੀ, ਡਾ: ਸੁਰਿੰਦਰ ਭੱਠਲ, ਡਾ: ਰਾਮਪਾਲ ਸਿੰਘ, ਚਤਿੰਦਰ ਰੁਪਾਲ, ਰਘਬੀਰ ਸਿੰਘ ਗਿੱਲ, ਡਾ: ਉਜਾਗਰ ਸਿੰਘ ਮਾਨ, ਹਾਕਮ ਸਿੰਘ ਭੁੱਲਰ, ਲਛਮਣ ਦਾਸ ਮੁਸਾਫ਼ਿਰ, ਡਾ: ਭੁਪਿੰਦਰ ਸਿੰਘ ਬੇਦੀ, ਭਰਪੂਰ ਸਿੰਘ ਗਰਚਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਜਨਰਲ ਸਕੱਤਰ, ਨਾਵਲਕਾਰ ਦਰਸ਼ਨ ਸਿੰਘ ਗੁਰੂ, ਮੇਜਰ ਸਿੰਘ ਗਿੱਲ, ਵੀਰਪਾਲ ਕੌਰ, ਜਸਵਿੰਦਰ ਸਿੰਘ, ਗਮਦੂਰ ਰੰਗੀਲਾ, ਦਮਨ ਸ਼ਰਮਾ, ਦਲੀਪ ਕੁਮਾਰ, ਜਗਰਾਜ ਚੰਦ ਰਾਏਸਰ, ਕਰਮਿੰਦਰ ਸਿੰਘ, ਚਰਨ ਸਿੰਘ ਝਲੂਰ, ਜਪਿੰਦਰ ਸਿੰਘ, ਕੁਲਰੋਨਕ ਸਿੰਘ, ਜੈਸਮੀਨ ਕੌਰ, ਜਸਨੀਤ ਕੌਰ, ਮਨਪ੍ਰੀਤ ਕੌਰ, ਅੰਜਨਾ ਮੈਨਨ, ਰਾਜਿੰਦਰ ਸ਼ੌਂਕੀ, ਸ਼ਿਸ਼ਪਾਲ ਸ਼ਰਮਾ ਅਤੇ ਭੀਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਊ ਹੱਤਿਆ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲਣਾ ਚਾਹੀਦਾ ਹੈ-ਸਵਾਮੀ ਅਰਵਿੰਦ ਦ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪ੍ਰਾਇਮਰੀ ਸਕੂਲਾਂ ਨੂੰ ਆਰ.ਓ. ਤੇ ਕੰਪਿਊਟਰ ਦਿੱਤੇ <br/>
Ad Position 24