29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 25-04-2026
ਬਰਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਅੱਜ ਸਵੇਰੇ ਇਕ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਚੌਂਕੀ ਬਰਨਾਲਾ ਦੇ ਇੰਚਾਰਜ ਸਬ-ਇੰਸਪੈਕਟਰ ਸੁਖਪਾਲ ਸਿੰਘ ਅਤੇ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੇਖਾ ਅਤੇ ਬਰਨਾਲਾ ਦੇ ਵਿਚਕਾਰ ਸਥਿਤ ਟਰਾਈਡੈਂਟ ਫ਼ੈਕਟਰੀ ਦੇ ਨਜ਼ਦੀਕ ਕਿੱਲੋਮੀਟਰ ਨੰਬਰ 106/10-12 'ਤੇ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੇ ਹੁਲੀਏ ਮੁਤਾਬਕ ਉਸ ਦੀ ਉਮਰ ਲਗਭਗ 25 ਤੋਂ 26 ਸਾਲ ਲੱਗਦੀ ਹੈ, ਉਸ ਦੀ ਦਾੜ੍ਹੀ ਅਤੇ ਬਾਲ ਕੱਟੇ ਹੋਏ, ਰੰਗ ਪੱਕਾ, ਗੂੜ੍ਹੇ ਨੇਵੀ ਰੰਗ ਦੀ ਗੋਲ-ਗਰਦਨ ਵਾਲੀ ਬਨਿਆਣ, ਭੂਰੇ ਰੰਗ ਦੀ ਡੱਬੀਆਂ ਵਾਲੀ ਕਮੀਜ਼ ਅਤੇ ਪੀਲੀ ਲੋਅਰ ਪਹਿਨੀ ਹੋਈ ਸੀ, ਉਸ ਦੇ ਪੈਰ ਨੰਗੇ ਸਨ | ਪਹਿਚਾਣ ਨਾ ਹੋ ਕਰ ਕੇ ਮਿ੍ਤਕ ਦੇਹ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰੂੜੇਕੇ ਕਲਾਂ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ, ਦੋ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਮਰਦਮਸ਼ੁਮਾਰੀ 2027 ਸੰਬੰਧੀ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਟਰੇਨਿੰਗ ਸ਼ੁਰੂ <br/>
Ad Position 24