19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਡਾ. ਬੀ.ਆਰ ਅੰਬੇਡਕਰ ਵੈੱਲਫੇਅਰ ਕਲੱਬ ਵਲੋਂ ਐੱਸ. ਡੀ. ਐੱਮ. ਤਪਾ ਗੋਇਲ ਦਾ ਸਨਮਾਨ <br/>

Ad Position 21
No active advertisement
ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਦਾ ਸਨਮਾਨ ਕਰਨ ਮੌਕੇ ਕਲੱਬ ਦੇ ਨੁਮਾਇੰਦੇ | ਤਸਵੀਰ : ਪ੍ਰਵੀਨ ਗਰਗ <br/> 27-04-2026
ਤਪਾ ਮੰਡੀ, 26 ਅਪ੍ਰੈਲ (ਪ੍ਰਵੀਨ ਗਰਗ)-ਡਾ: ਬੀ.ਆਰ ਅੰਬੇਡਕਰ ਵੈੱਲਫੇਅਰ ਕਲੱਬ ਵਲੋਂ ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਦਾ ਸਨਮਾਨ ਕਰਨ ਉਪਰੰਤ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੈਮੋਰੰਡਮ ਵੀ ਦਿੱਤਾ | ਗੱਲਬਾਤ ਦੌਰਾਨ ਸਾਬਕਾ ਕੌਂਸਲਰ ਵਿਨੋਦ ਕੁਮਾਰ ਕਾਲਾ ਨੇ ਆਪਣੇ ਸਾਥੀਆਂ ਸਮੇਤ ਐੱਸ.ਡੀ.ਐੱਮ. ਤਪਾ ਨੂੰ ਮੈਮੋਰੈਂਡਮ ਰਾਹੀਂ ਤਹਿਸੀਲ ਕੰਪਲੈਕਸ ਤਪਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਡਾ: ਬੀ.ਆਰ ਅੰਬੇਡਕਰ ਦਾ ਬੁੱਤ ਸਥਾਪਿਤ ਕਰਨ ਦੀ ਮੰਗ ਰੱਖੀ | ਇਸ ਮੌਕੇ ਐੱਸ.ਡੀ.ਐੱਮ. ਗੋਇਲ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਇਹ ਮੰਗਾਂ ਸਰਕਾਰ ਦੇ ਧਿਆਨ ਵਿਚ ਲਿਆਉਣਗੇ | ਇਸ ਮੌਕੇ ਵਿਨੋਦ ਕੁਮਾਰ ਕਾਲਾ, ਮੌਜੀ ਪੂਨੀਆ, ਸਰਬਜੀਤ ਸਿੰਘ, ਜੋਨੀ ਕੁਮਾਰ, ਸਤਪਾਲ (ਪਾਲਾ) ਸੁਨੀਲ ਕੁਮਾਰ, ਸਿਕੰਦਰ ਕੁਮਾਰ, ਮੋਹਿਤ ਕੁਮਾਰ (ਮੇਸ਼ੀ), ਅਸ਼ੋਕ ਕੁਮਾਰ, ਦਰਸ਼ਨ ਸਿੰਘ, ਰੋਹਿਤ ਕੁਮਾਰ ਕਾਲੀ, ਅਰਜਨ ਕੁਮਾਰ, ਹੈਪੀ, ਮਨਿੰਦਰ ਸਿੰਘ ਭੰਗੂ, ਮਾਸਟਰ ਰੋਹਿਤ ਕੁਮਾਰ, ਲਛਮਣ ਦਾਸ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਪੋਸ਼ਣ ਪੰਦ੍ਹਰਵਾੜਾ ਮਨਾਇਆ <br/> ਅਗਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਦੇ 14.96 ਲੱਖ ਦੇ ਵਿਕਾਸ ਕੰਮਾਂ ਦਾ ਉਦਘਾਟਨ <br/>
Ad Position 24