ਬਰਨਾਲਾ, 26 ਅਪੈ੍ਰਲ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਪੋਸ਼ਣ ਮਾਹ ਪਖਵਾੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਯੋਗ ਅਗਵਾਈ ਵਿਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ: ਮਨਦੀਪ ਕੌਰ, ਪ੍ਰੋ: ਮਿੱਠੂ ਪਾਠਕ, ਪ੍ਰੋ: ਮਨਪ੍ਰੀਤ ਕੌਰ, ਡਾ: ਨਿਰਪਾਲ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਗਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ | ਐੱਨ.ਐੱਸ.ਐੱਸ. ਵਿਭਾਗ ਦੇ ਵਲੰਟੀਅਰਜ਼ ਨੇ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕਰ ਕੇ ਡਾ: ਅੰਕੁਸ਼ ਗਰਗ ਤੋਂ ਜੱਚਾ ਬੱਚਾ ਵਾਰਡ ਵਿਚੋਂ ਨਵ ਜੰਮੇਂ ਬੱਚਿਆਂ ਦੀ ਖ਼ੁਰਾਕ ਪੋਸ਼ਣ ਆਦਿ ਦੀ ਜਾਣਕਾਰੀ ਪ੍ਰਾਪਤ ਕੀਤੀ | ਉਸ ਤੋਂ ਬਾਅਦ ਸੰਘੇੜਾ ਪਿੰਡ ਦੇ ਲਗਭਗ 14 ਆਂਗਣਵਾੜੀ ਸੈਂਟਰਾਂ ਦਾ ਦੌਰਾ ਕੀਤਾ ਅਤੇ ਸੈਂਟਰਾਂ ਵਿਖੇ ਆ ਰਹੇ ਬੱਚਿਆਂ ਦੀ ਗਿਣਤੀ ਅਤੇ ਦਿੱਤਾ ਜਾਣ ਵਾਲਾ ਰਾਸ਼ਨ ਅਤੇ ਰਾਸ਼ਨ ਦੀ ਮਾਤਰਾ, ਹਰ ਦਿਨ ਦਾ ਸ਼ਡਿਊਲ ਆਦਿ ਦੀ ਜਾਣਕਾਰੀ ਹਾਸਲ ਕੀਤੀ | ਇਸ ਤੋ ਬਾਅਦ ਪੋਸ਼ਣ ਮਾਹ ਪਖਵਾੜੇ ਦੀ ਵਿਸਥਾਰ ਵਿਚ ਜਾਣਕਾਰੀ ਲਈ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਡਾ: ਸੀਮਾ ਰਾਣੀ ਨੇ ਅਤੇ ਮੈਡਮ ਮਨੀਸ਼ਾ ਨੇ ਵਲੰਟੀਅਰਜ਼ ਨੂੰ ਇਸ ਦੀ ਮਹੱਤਤਾ ਦੱਸਦੇ ਹੋਏ ਵਿਸਥਾਰ ਵਿਚ ਜਾਣਕਾਰੀ ਦਿੱਤੀ | ਐੱਨ.ਐੱਸ.ਐੱਸ. ਵਲੰਟੀਅਰਜ਼ ਦੇ ਚਾਰਟ ਮੁਕਾਬਲੇ ਕਰਵਾਏ ਗਏ ਅਤੇ ਪੋਸ਼ਣ ਮਾਹ ਜਾਗਰੂਕਤਾ ਰੈਲੀ ਸੰਘੇੜਾ ਪਿੰਡ ਵਿਚ ਕੱਢੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ |