19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਜੰਡਸਰ, ਮੌੜ ਮਕਸੂਥਾ ਤੇ ਧਰਮਪੁਰਾ ਦੇ ਲੋਕਾਂ ਨੇ ਗਰਿੱਡ ਅੱਗੇ ਕੀਤਾ ਪ੍ਰਦਰਸ਼ਨ <br/>

Ad Position 21
No active advertisement
ਪਿੰਡ ਜੰਡਸਰ, ਧਰਮਪੁਰਾ ਤੇ ਮਕਸੂਥਾ ਦੇ ਲੋਕ ਗਰਿੱਡ ਅੱਗੇ ਰੋਸ ਪ੍ਰਗਟ ਕਰਨ ਮੌਕੇ | ਤਸਵੀਰ : ਸੁਰੇਸ਼ ਗੋਗੀ <br/> 27-04-2026
ਸ਼ਹਿਣਾ, 26 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਜੰਡਸਰ, ਮੌੜ ਮਕਸੂਥਾ ਤੇ ਧਰਮਪੁਰਾ ਦੀ ਸਾਂਝੀ ਜ਼ਮੀਨ 'ਤੇ ਬਣੇ 66 ਕੇ.ਵੀ. ਗਰਿੱਡ ਤੋਂ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਤਿੰਨੇ ਪਿੰਡਾਂ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਹਾਜਰ ਲੋਕਾਂ ਨੇ ਕਿਹਾ ਕਿ ਇਸ ਗਰਿੱਡ ਲਈ ਦੋ ਕਰੋੜ ਤੋਂ ਵੱਧ ਕੀਮਤ ਦੀ ਤਿੰਨੇ ਪਿੰਡਾਂ ਨੇ ਜ਼ਮੀਨ ਦਿੱਤੀ, ਪਰ ਕੈਟਾਗਰੀ ਵਨ ਹਾਲੇ ਤੱਕ ਕਿਸੇ ਵੀ ਪਿੰਡ ਨੂੰ ਨਹੀਂ ਮਿਲੀ | ਹਾਜਰ ਲੋਕਾਂ ਨੇ ਕਿਹਾ ਕਿ 2010 ਵਿਚ ਉਸ ਸਮੇਂ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਤਹਿਤ ਜਿਹੜੇ ਪਿੰਡ ਪਾਵਰਕਾਮ ਨੂੰ ਜ਼ਮੀਨ ਦਾਨ ਦੇਣਗੇ, ਉਨ੍ਹਾਂ ਪਿੰਡਾਂ ਨੂੰ ਕੈਟਾਗਰੀ ਵਨ ਅਧੀਨ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ | ਇਸੇ ਸਕੀਮ ਦਾ ਲਾਹਾ ਲੈਣ ਲਈ ਤਿੰਨੇ ਪਿੰਡਾਂ ਦੇ ਲੋਕਾਂ ਨੇ ਆਪਣੀ ਸਾਂਝੀ ਜ਼ਮੀਨ ਵਿਚੋਂ ਤਿੰਨ ਏਕੜ ਜ਼ਮੀਨ ਪਾਵਰਕਾਮ ਵਿਭਾਗ ਨੂੰ 66 ਕੇ.ਵੀ. ਗਰਿੱਡ ਬਣਾਉਣ ਲਈ ਦਿੱਤੀ | ਹਾਜ਼ਰੀਨ ਨੇ ਕਿਹਾ ਕਿ 16 ਸਾਲ ਲੰਘ ਜਾਣ ਦੇ ਬਾਵਜੂਦ ਵਿਭਾਗ ਵਲੋਂ ਉਸ ਸਮੇਂ ਦੀਆਂ ਪੰਚਾਇਤਾਂ ਅਤੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ | ਤਿੰਨੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਤਿੰਨ ਏਕੜ ਜ਼ਮੀਨ ਦੀ ਕੀਮਤ 2 ਕਰੋੜ ਰੁਪਏ ਬਣਦੀ ਹੈ | ਪੰਚਾਇਤਾਂ ਦੀ ਕੀਮਤੀ ਜ਼ਮੀਨ ਵੀ ਪਾਵਰਕਾਮ ਕੋਲ ਚਲੀ ਗਈ ਅਤੇ ਇਸ ਦਾ ਕਿਸੇ ਵੀ ਪਿੰਡ ਨੂੰ ਫ਼ਾਇਦਾ ਵੀ ਨਹੀਂ ਹੋਇਆ | ਵੱਡੀ ਗਿਣਤੀ ਵਿਚ ਇਕੱਤਰ ਰੋਸ ਜ਼ਾਹਿਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਜੇਕਰ ਛੇਤੀ ਹੀ ਕੈਟਾਗਰੀ ਵਨ ਵਿਚ ਉਨ੍ਹਾਂ ਦੇ ਪਿੰਡਾਂ ਨੂੰ ਸ਼ਾਮਲ ਨਾ ਕੀਤਾ ਗਿਆ, ਤਾਂ ਉਕਤ ਜ਼ਮੀਨ ਵਾਪਸ ਲੈਣ ਲਈ ਵੱਡਾ ਸੰਘਰਸ਼ ਸ਼ੁਰੂ ਕਰਨਗੇ | ਇਸ ਸਮੇਂ ਪਿੰਡ ਜੰਡਸਰ ਦੇ ਸਰਪੰਚ ਹਰਚਰਨ ਸਿੰਘ ਮਾਨ ਨੇ ਕਿਹਾ ਕਿ 2010 ਵਿਚ ਪਾਵਰਕਾਮ ਦੇ ਅਧਿਕਾਰੀਆਂ ਅਤੇ ਉਸ ਸਮੇਂ ਦੀ ਸਰਕਾਰ ਨੇ ਸਾਡੇ ਤਿੰਨੇ ਪਿੰਡਾਂ ਦੇ ਲੋਕਾਂ ਨਾਲ ਧੋਖਾ ਕੀਤਾ, ਜਿਸ ਦਾ ਕੋਈ ਲਾਭ ਨਹੀਂ ਮਿਲਿਆ, ਬਲਕਿ ਬੇਇਨਸਾਫ਼ੀ ਹੋਈ ਹੈ | ਇਸ ਸਮੇਂ ਸਰਪੰਚ ਜਿੰਦਰਪਾਲ ਸਿੰਘ ਧਰਮਪੁਰਾ, ਸਰਪੰਚ ਬਲਵਿੰਦਰ ਸਿੰਘ ਬਿੱਲਾ ਮੌੜ ਮਕਸੂਥਾ, ਗੋਰਾ ਸਿੰਘ ਮਕਸੂਥਾ, ਰਣਜੀਤ ਸਿੰਘ ਸ਼ਿਵਜੀ, ਪਰਮਜੀਤ ਸਿੰਘ ਪੰਮਾ, ਅਜੈਬ ਸਿੰਘ ਜੰਡਸਰ, ਮੋਹਣ ਸਿੰਘ, ਰਾਜਵਿੰਦਰ ਸਿੰਘ ਰਾਜੂ, ਬਿੰਦਰਪਾਲ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਧਰਮਪੁਰਾ, ਰਣਵੀਰ ਸਿੰਘ ਧਰਮਪੁਰਾ, ਰਘੁਵੀਰ ਸਿੰਘ, ਗੋਰਾ ਸਿੰਘ ਚੌਕੀਦਾਰ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਉੱਗੋਕੇ ਵਿਖੇ ਜ਼ਮੀਨੀ ਵਿਵਾਦ ਕਾਰਨ ਸੱਟਾਂ ਮਾਰਨ ਦਾ ਦੋਸ਼ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਪੋਸ਼ਣ ਪੰਦ੍ਹਰਵਾੜਾ ਮਨਾਇਆ <br/>
Ad Position 24