ਸ਼ਹਿਣਾ, 27 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਅਮਰੀਕਾ ਵਾਸੀ ਪ੍ਰਵਾਸੀ ਪੰਜਾਬੀਆਂ ਵਲੋਂ ਪਿੰਡ ਦੇ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਨੂੰ ਪੰਜ ਏ.ਸੀ ਦਾਨ ਕੀਤੇ | ਕਲੱਬ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਯੂ.ਐੱਸ.ਏ ਤੇ ਜਗਤਾਰ ਸਿੰਘ ਯੂ.ਐੱਸ.ਏ ਪਿੰਡ ਦੇ ਸਮਾਜ ਸੇਵੀ ਕਲੱਬ ਬਾਬਾ ਭਾਈ ਮੂਲ ਚੰਦ ਤੇ ਬਾਬਾ ਹਿੰਮਤ ਸਿੰਘ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋਏ ਹਨ ਅਤੇ ਸਮੇਂ-ਸਮੇਂ 'ਤੇ ਕਲੱਬ ਰਾਹੀ ਸਮਾਜ ਸੇਵੀ ਗਤੀਵਿਧੀਆਂ ਨੂੰ ਤਰਜੀਹ ਦਿੰਦੇ ਹਨ | ਮੌਕੇ ਲਛਮਣ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਪਿ੍ੰਸੀਪਲ, ਪਰਮਜੀਤ ਕੌਰ ਮੁੱਖ ਅਧਿਆਪਕਾ, ਜਸਵਿੰਦਰ ਸਿੰਘ ਜੱਸਾ ਕਲੱਬ ਆਗੂ, ਸੋਨੀ ਮਣਕੂ, ਰੇਸ਼ਮ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਗੁਰੀ ਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ |