ਤਪਾ ਮੰਡੀ, 27 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਦੇਸ਼ ਭਰ 'ਚ ਚੱਲ ਰਹੇ ਗਊ ਮਾਤਾ ਸਨਮਾਨ ਅਹਵਾਨ ਅਭਿਆਨ ਤਹਿਤ ਅੱਜ ਉਪ-ਮੰਡਲ ਮੈਜਿਸਟਰੇਟ ਆਯੂਸ਼ ਗੋਇਲ ਆਈ.ਏ.ਐਸ. ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇਕ ਪ੍ਰਾਰਥਨਾ ਪੱਤਰ ਦਿੱਤਾ ਗਿਆ | ਮੰਗ-ਪੱਤਰ 'ਚ ਗਊ ਮਾਤਾ ਨੂੰ ਰਾਸ਼ਟਰੀ ਪੱਧਰ 'ਤੇ ਸੇਵਾ, ਸਨਮਾਨ ਤੇ ਸੁਰੱਖਿਆ ਦਾ ਮੌਲਿਕ ਅਧਿਕਾਰ ਦਿਵਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ | ਜਿਸ ਤਹਿਤ ਕਸਬਾ ਤਪਾ ਤੇ ਤਹਿਸੀਲ ਤਪਾ ਦੇ ਅੰਦਰ ਆਉਂਦੇ ਵੱਖ-ਵੱਖ ਪਿੰਡਾਂ 'ਚ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਗਊ ਸੇਵਕ ਟਿੰਕੂ ਮਿੱਤਲ ਤੇ ਸਾਥੀਆਂ ਵਲੋਂ ਇਸ ਮੰਗ-ਪੱਤਰ 'ਤੇ ਵੱਧ ਤੋਂ ਵੱਧ ਗਊ ਭਗਤਾਂ ਤੇ ਸਮਰਥਕਾਂ ਦੇ ਹਸਤਾਖ਼ਰ ਕਰਵਾਉਣ ਦਾ ਅਭਿਆਨ ਛੇੜਿਆ | ਇਸ ਮੌਕੇ ਤਪਾ ਦੇ ਸੈਂਕੜੇ ਵਸਨੀਕਾਂ ਨੇ ਉਤਸ਼ਾਹ ਨਾਲ ਮੰਗ-ਪੱਤਰ 'ਤੇ ਦਸਤਖ਼ਤ ਕੀਤੇ | ਇਸ ਮੌਕੇ ਗਊ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਗਊ ਸੇਵਕ ਟਿੰਕੂ ਮਿੱਤਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਗਊ ਨੂੰ ਸੰਵਿਧਾਨਕ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣਾ ਹੈ, ਤਾਂ ਜੋ ਗਊਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਜਾ ਸਕਣ ਅਤੇ ਸਮਾਜ ਵਿਚ ਨੈਤਿਕ ਮੁੱਲ ਮਜ਼ਬੂਤ ਹੋ ਸਕਣ | ਇਸ ਮੌਕੇ ਸਾਬਕਾ ਕੌਂਸਲਰ ਸੁਨੀਤਾ ਬਾਂਸਲ, ਨੀਨਾ ਬਾਂਸਲ, ਸਪਨਾ ਬਾਂਸਲ ਤੋਂ ਇਲਾਵਾ ਪੰਡਤ ਅਰਵਿੰਦ ਸ਼ੁਕਲਾ, ਸਾਬਕਾ ਏ.ਡੀ.ਸੀ. ਪ੍ਰਵੀਨ ਗੋਇਲ, ਜਗਦੀਸ਼ ਰਾਏ ਘੰੁਨਸ, ਐਡਵੋਕੇਟ ਸੰਗਮ ਬਾਂਸਲ, ਕੇਵਲ ਕਿ੍ਸ਼ਨ ਮਿੱਤਲ, ਪਰੈਟੀ ਭਾਰਤੀ, ਟਿੰਕੂ ਘੁੰਨਸ, ਕਾਲਾ ਮਹਿਤਾ, ਪ੍ਰੇਮ ਕੁਮਾਰ, ਕੇਸ਼ਪਾਲ ਗੋਇਲ, ਸਾਬਕਾ ਕੌਂਸਲਰ ਗੁਰਮੀਤ ਰੋੜ, ਪੱਪੀ ਸੁਨਾਮੀਆ, ਡਾ: ਸੰਦੀਪ ਵਿੱਕੀ, ਮੁਨੀਸ਼ ਬਹਾਵਲਪੁਰੀਆ, ਨੀਤਨ ਕੁਮਾਰ, ਗੁਲਾਬ ਸਿੱਧੂ, ਭਗਵੰਤ ਚੱਠਾ, ਅਨਿਲ ਸਿੰਗਲਾ, ਰਾਜੂ ਧੌਲਾ, ਦੀਪਾ ਗਰਗ, ਭੂਸ਼ਨ ਘੜੈਲਾ, ਮੁਨੀਸ਼ ਬਾਂਸਲ, ਬਗਧੂ ਢਿਲਵਾਂ, ਸਾਬਕਾ ਕੌਂਸਲਰ ਧਰਮਪਾਲ ਸ਼ਰਮਾ, ਰਿੱਚੀ ਭੱਟਾ, ਈਸ਼ਵਰ ਗੋਇਲ, ਭੂਸ਼ਨ ਕੁਮਾਰ ਕਾਲਾ ਜਨਤਾ ਬੇਕਰੀ, ਗੌਰਵ ਬਾਂਸਲ ਸ਼ਹਿਣਾ, ਅਸ਼ਵਨੀ ਸ਼ਰਮਾ ਸ਼ਹਿਣਾ, ਬਲਵਿੰਦਰ ਸਿੰਘ ਸ਼ਹਿਣਾ, ਜਰਨੈਲ ਰਾਮ, ਗੁਰਮੇਲ ਸਿੰਘ ਸ਼ਹਿਣਾ, ਅਜੇ ਸਿੰਗਲਾ, ਬਲਦੇਵ ਸ਼ਰਮਾ, ਪੰਕਜ ਗੋਇਲ, ਦੀਪੂ ਭੈਣੀ ਆਦਿ ਵੱਡੀ ਗਿਣਤੀ 'ਚ ਗਊ ਸੇਵਕ ਹਾਜ਼ਰ ਸਨ |