ਬਰਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਬਰਨਾਲਾ ਅਤੇ ਸੁਖਮਨੀ ਬੱਸ ਟਰਾਂਸਪੋਰਟਰ ਕੰਪਨੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸੰਗਤਾਂ ਨੂੰ ਮੁਫ਼ਤ ਯਾਤਰਾ ਕਰਵਾਈ ਗਈ | ਯਾਤਰਾ ਲਈ ਸੰਗਤਾਂ ਦੇ ਜਥੇ ਨੂੰ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਤੋਂ ਰਵਾਨਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਟੇਕ ਸਿੰਘ ਧਨੌਲਾ ਅਤੇ ਮੈਨੇਜਰ ਨਰਿੰਦਰਜੀਤ ਸਿੰਘ ਵਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ | ਭਾਈ ਵਰਿੰਦਰ ਸਿੰਘ ਮੋੜ ਮੰਡੀ ਵਲੋਂ ਰਸਤੇ ਵਿਚ ਪਾਣੀ, ਸਮੋਸੇ ਅਤੇ ਜਲ ਜੀਰੇ ਦਾ ਲੰਗਰ ਲਗਾਇਆ ਗਿਆ | ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਲਿਖਣਸਰ ਸਾਹਿਬ, ਗੁਰਦੁਆਰਾ ਮਸਤੂਆਣਾ ਸਾਹਿਬ ਬੁੰਗਾ ਸਾਹਿਬ, ਗੁਰਦੁਆਰਾ ਮਾਤਾ ਸੁੰਦਰ ਕੋਰ, ਭਾਈ ਡੱਲਾ ਜੀ ਦਾ ਘਰ, ਗੁਰਦੁਆਰਾ ਸੂਲੀਸਰ ਸਾਹਿਬ, ਪਾਤਸ਼ਾਹੀ ਨੌਵੀਂ ਧਰਮਕੋਟ ਮਾਨਸਾ, ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਆਦਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ | ਯਾਤਰਾ ਵਿਚ ਭਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਡਾ: ਭਰਪੂਰ ਸਿੰਘ ਬੇਦੀ, ਰਾਜਿੰਦਰ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਮਿੱਠਾ, ਕੋਰ ਸਿੰਘ ਉਪਲੀ, ਮੈਨੇਜਰ ਬਹਾਦਰ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤਮ ਸਿੰਘ, ਹਰਪ੍ਰੀਤਮ ਸਿੰਘ, ਚਮਕੌਰ ਸਿੰਘ, ਮਨਪ੍ਰੀਤ ਕੌਰ ਮਨੀ, ਹਰਮੀਤ ਕੌਰ, ਬੇਅੰਤ ਕੌਰ, ਬੇਅੰਤ ਸਿੰਘ ਧਾਲੀਵਾਲ, ਕਿਰਨਜੀਤ ਕੌਰ, ਛਿੰਦਰ ਪਾਲ ਕੌਰ, ਬਲਜੀਤ ਕੌਰ ਆਦਿ ਸੰਗਤਾਂ ਸ਼ਾਮਲ ਸਨ |