ਅਹਿਮਦਗੜ੍ਹ, 27 ਅਪੈ੍ਰਲ (ਖੇੜਾ, ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਜੰਡਾਲੀ (ਅਹਿਮਦਗੜ੍ਹ) ਵਲੋਂ ਮੁੱਖ ਸੇਵਾਦਾਰ ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਹੇਠ ਨਿਰਮਲ ਕੁਟੀਆ ਜੰਡਾਲੀ ਵਿਖੇ ਹਰ ਮਹੀਨੇ ਦੀ ਤਰ੍ਹਾਂ ਆਖ਼ਰੀ ਐਤਵਾਰ ਨੂੰ 244ਵਾਂ ਸਤਿਸੰਗ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵਧ ਰਹੀ ਗਲੋਬਲ ਵਾਰਮਿੰਗ ਤਹਿਤ ਧਰਤੀ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ | ਸਮਾਗਮ ਉਪਰੰਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਮਨਦੀਪ ਸਿੰਘ ਖ਼ੁਰਦ ਨੇ ਸੰਤ ਗਿਆਨੀ ਗਗਨਦੀਪ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਾਤਾਵਰਨ ਦੀ ਸੁੱਧਤਾ ਲਈ ਪੌਦੇ ਭੇਟ ਕਰਕੇ ਮੁਬਾਰਾਕਵਾਦ ਦਿੱਤੀ | ਸਮਾਗਮ ਉਪਰੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਅਤੇ ਮਨਦੀਪ ਸਿੰਘ ਖ਼ੁਰਦ ਵੱਲੋਂ ਸੇਵਾਦਾਰਾਂ ਦੀ ਮਦਦ ਨਾਲ ਨਿਰਮਲ ਕੁਟੀਆ ਵਿਖੇ ਦਰਜਨਾਂ ਪੌਦੇ ਲਗਾਏ ਗਏ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਰ ਜਨਮ ਦਿਨ ਤੇ ਇੱਕ ਪੌਦਾ ਜ਼ਰੂਰ ਲਗਾਉਣ | ਇਸ ਮੌਕੇ ਸਕੱਤਰ ਪ੍ਰੀਤਮਹਿੰਦਰ ਸਿੰਘ ਬੇਦੀ ਸਮਰਾਲਾ, ਹੈੱਡ ਗ੍ਰੰਥੀ ਸੁਖਦੀਪ ਸਿੰਘ ਨਿਰਮਲੇ, ਗੁਰਪ੍ਰੀਤ ਸਿੰਘ ਮੈਨੇਜਰ, ਪਰਮਜੀਤ ਸਿੰਘ ਪਾਂਗਲੀਆਂ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਇੰਟਰਨੈਸ਼ਨਲ ਦਸਤਾਰ ਕੋਚ ਹਰਪ੍ਰੀਤ ਸਿੰਘ ਚੀਮਾਂ, ਸੁਖਦੇਵ ਸਿੰਘ ਮਕਸੂਦੜਾ, ਮਾਸਟਰ ਹਰਜੀਤ ਸਿੰਘ ਅਢਿਆਣਾ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਡਾ: ਦਿਲਪ੍ਰੀਤ ਕੌਰ ਅਗੇਤਾ, ਰਜਿੰਦਰ ਸਿੰਘ ਅਗੇਤਾ, ਜਸਵੰਤ ਸਿੰਘ ਡੇਹਲੋਂ, ਪਰਮਜੀਤ ਸਿੰਘ ਬੋਪਾਰਾਏ, ਸਿਮਰਜੀਤ ਸਿੰਘ ਭਾਮੀਆਂ ਆਦਿ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤ ਹਾਜ਼ਰ ਸੀ |