09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰਾਜਿੰਦਰ ਗੁਪਤਾ ਵਰਗੇ ਸਮਾਜ ਸੇਵੀ ਇਨਸਾਨ ਲਈ 'ਗ਼ੱਦਾਰ' ਸ਼ਬਦ ਵਰਤਣਾ ਬੇਹੱਦ ਮੰਦਭਾਗਾ-ਕੈਪਟਨ ਸਿੱਧੂ <br/>

Ad Position 21
No active advertisement
ਅਜੀਤ ਡੈਸਕ 28-04-2026
ਬਰਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਜਿਨ੍ਹਾਂ ਨੇ ਹਰ ਅÏਖੇ ਸਮੇਂ ਵਿਚ ਨਾ ਕੇਵਲ ਬਰਨਾਲਾ ਵਾਸੀਆਂ ਬਲਕਿ ਹਰ ਲੋੜਵੰਦ ਦੀ ਬਾਂਹ ਫੜੀ ਹੈ, ਲਈ ਗ਼ੱਦਾਰ ਵਰਗੇ ਮਾੜੇ ਸ਼ਬਦਾਂ ਦੀ ਵਰਤੋਂ ਕਰਨਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ | ਇਹ ਵਿਚਾਰ ਭਾਜਪਾ ਸਾਬਕਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕਰਦਿਆਂ ਕਿਹਾ ਕਿ ਕੋਵਿਡ ਸਮੇਂ ਸ੍ਰੀ ਗੁਪਤਾ ਵਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਅਜਿਹੇ ਦਾਨੀ ਇਨਸਾਨ ਨੂੰ ਸਿਰਫ਼ ਇਸ ਲਈ ਗ਼ੱਦਾਰ ਕਹਿਣਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ 'ਆਪ' ਆਗੂਆਂ ਦੀ ਮਾੜੀ ਮਾਨਸਿਕਤਾ ਦਾ ਨਤੀਜਾ ਹੈ | ਕੈਪਟਨ ਸਿੱਧੂ ਨੇ ਕਿਹਾ ਕਿ ਸ੍ਰੀ ਰਾਜਿੰਦਰ ਗੁਪਤਾ ਇਕ ਮੰਨੇ-ਪ੍ਰਮੰਨੇ ਉਦਯੋਗਪਤੀ ਹਨ, ਜੋ ਪਿਛਲੇ ਪੰਜ ਦਹਾਕਿਆਂ ਤੋਂ ਬਰਨਾਲਾ ਅਤੇ ਸੰਗਰੂਰ ਜ਼ਿਲੇ੍ਹ ਦੀ ਹਰ ਇਕ ਛੋਟੀ ਵੱਡੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਨੂੰ ਸਹਿਯੋਗ ਦੇ ਰਹੇ ਹਨ | ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਬਰਨਾਲਾ ਸ਼ਹਿਰ ਨੂੰ ਉਦਯੋਗ ਪੱਖੋ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਹੈ ਅਤੇ ਸ਼ਹਿਰ ਦਾ ਹਰ ਇਕ ਛੋਟਾ-ਵੱਡਾ ਅਦਾਰਾ ਟਰਾਈਡੈਂਟ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜਿਆ ਹੋਇਆ ਹੈ | ਸ੍ਰੀ ਗੁਪਤਾ ਨੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਮੁੱਚਾ ਸੈਨਿਕ ਵਿੰਗ ਅਤੇ ਭਾਜਪਾ ਦਾ ਹਰ ਆਗੂ ਤੇ ਵਰਕਰ ਸ੍ਰੀ ਰਾਜਿੰਦਰ ਗੁਪਤਾ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਥਾਣਾ ਟੱਲੇਵਾਲ ਦੇ ਪੁਲਿਸ ਮੁਲਾਜ਼ਮਾਂ ਨੇ ਬਚਾਈ ਬਜ਼ੁਰਗ ਔਰਤ ਦੀ ਜਾਨ <br/> ਅਗਲੀ ਖ਼ਬਰ ਕਾਂਗਰਸ ਦੇ ਐੱਸ.ਸੀ. ਵਿਭਾਗ ਦੀ 34 ਮੈਂਬਰੀ ਸਲਾਹਕਾਰ ਕਮੇਟੀ ਦਾ ਗਠਨ <br/>
Ad Position 24