10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਣਕ ਦੇ ਨਾੜ ਦੀਆਂ ਗੱਠਾਂ ਬਾਲਣ ਦੇ ਰੂਪ ਵਿਚ ਫੂਕੇ ਜਾਣ ਦਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 29-04-2026
ਸ਼ਹਿਣਾ, 28 ਅਪ੍ਰੈਲ (ਸੁਰੇਸ਼ ਗੋਗੀ)-ਕਣਕ ਦੇ ਨਾੜ ਦੀਆਂ ਗੱਠਾ ਬਣਾ ਕੇ ਫ਼ੈਕਟਰੀਆਂ ਵਿਚ ਬਾਲਣ ਦੇ ਰੂਪ ਵਿਚ ਸਾੜੇ ਸ਼ਹੀਦ ਭਗਤ ਸਿੰਘ ਪੀ.ਐਚ ਆਰ ਵੀਟ ਸਟਰਾਅ ਟਰੈਕਟਰ-ਟਰਾਲੀ ਐਸੋਸੀਏਸ਼ਨ ਦੇ ਆਗੂਆਂ ਨੇ ਮੌੜਾਂ ਵਿਖੇ ਮੀਟਿੰਗ ਕਰਨ ਉਪਰੰਤ ਆਖੇ | ਜੱਥੇਬੰਦੀ ਦੇ ਸੂਬਾ ਪ੍ਰਧਾਨ ਸਹਿਬਾਜ ਸਿੰਘ ਮੌੜ, ਤਰਸੇਮ ਸਿੰਘ ਮੁਕਤਸਰ, ਕੁਲਦੀਪ ਸਿੰਘ ਬਰਨਾਲਾ, ਗੁਰਤੇਜ ਸਿੰਘ ਤੇਜੀ ਜਖੇਪਲ ਆਦਿ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਬੇਲਰਾਂ ਰਾਹੀ ਕਣਕ ਦੇ ਨਾੜ ਦੀਆਂ ਗੱਠਾਂ ਬਣਾਉਣ 'ਤੇ ਤੁਰੰਤ ਪਾਬੰਦੀ ਲਾਉਣ, ਕਿਉਂਕਿ ਬੇਲਰਾਂ ਨਾਲ ਬਣਾਈਆਂ ਜਾਂਦੀਆਂ ਗੱਠਾਂ ਨੂੰ ਪਾਵਰ ਪਲਾਟਾਂ ਵਿਚ ਬਾਲਣ ਦੇ ਰੂਪ ਵਿਚ ਸਾੜਿਆ ਜਾ ਰਿਹਾ ਹੈ | ਇਸ ਤਰ੍ਹਾਂ ਨਾੜ ਦੀਆਂ ਗੱਠਾਂ ਸਾੜਨ ਨਾਲ ਤੂੜੀ ਦੀ ਵੱਡੀ ਕਿੱਲਤ ਦੋਵੇਂ ਸੂਬਿਆਂ ਵਿਚ ਆਵੇਗੀ | ਜਿਸ ਨਾਲ ਪਸ਼ੂ ਪਾਲਕਾਂ ਤੇ ਗਊਸ਼ਾਲਾ ਡੇਅਰੀਆਂ ਨੂੰ ਮੁਸ਼ਕਲ ਆਵੇਗੀ | ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਤੂੜੀ 2 ਹਜ਼ਾਰ ਦੇ ਕਰੀਬ ਸੀ | ਇਸ ਵਾਰ 6 ਹਜ਼ਾਰ ਤੂੜੀ ਦੀ ਟਰਾਲੀ ਮੁਸ਼ਕਲ ਨਾਲ ਮਿਲ ਰਹੀ ਹੈ, ਜੋ ਕਿ ਛੋਟੇ ਪਸ਼ੂ ਪਾਲਕਾਂ ਲਈ ਹੋਰ ਸੰਕਟ ਦੀ ਘੜੀ ਖੜੀ ਕਰੇਗੀ | ਤੂੜੀ ਨਾ ਮਿਲਣ ਕਾਰਨ ਪਸ਼ੂ ਪਾਲਕ ਪਸ਼ੂ ਰੱਖਣ ਤੋਂ ਗੁਰੇਜ਼ ਕਰਨਗੇ | ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦਾ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ ਅਤੇ ਬਾਲਣ ਲਈ ਇਕੱਤਰ ਕਰ ਕੇ ਭੇਜੀਆਂ ਜਾ ਰਹੀਆਂ ਗੱਠਾਂ ਤੁਰੰਤ ਰੋਕੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਪੁੱਟਣ ਲਈ ਗੁਮਰਾਹ ਹੋਏ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ-ਐਸ.ਪੀ. <br/> ਅਗਲੀ ਖ਼ਬਰ ਐਨ.ਜੀ.ਟੀ. ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਕੱਲ੍ਹ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ 'ਤੇ ਜਾਂਚ <br/>
Ad Position 24