ਬਰਨਾਲਾ, 28 ਅਪ੍ਰੈਲ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਪ੍ਰਸਿੱਧ ਸ਼ਾਇਰ ਡਾ: ਅਮਰਜੀਤ ਕੌਂਕੇ ਦਾ ਰੂ-ਬਰੂ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ, ਹਿੰਦੀ ਭਾਸ਼ਾ ਦੇ ਵਿਦਵਾਨ ਡਾ: ਅਨਿਲ ਪਾਂਡੇ, ਸ਼ਾਇਰ ਤੇ ਵਿਦਵਾਨ ਵਿਨੋਦ ਅਨੀਕੇਤ ਅਤੇ ਅਮਰੀਕਾ ਤੋਂ ਵਿਸ਼ੇਸ਼ ਮਹਿਮਾਨ ਡਾ: ਰਵੀ ਸ਼ੇਰਗਿੱਲ ਸ਼ਾਮਿਲ ਹੋਏ | ਇਸ ਮੌਕੇ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਡਾ: ਅਮਰਜੀਤ ਕੌਂਕੇ ਦੀ ਜਾਣ ਪਛਾਣ ਕਰਵਾਈ | ਉਨ੍ਹਾਂ ਕਿਹਾ ਕਿ ਜਿੰਨ੍ਹਾ ਵੱਡਾ ਕੌਂਕੇ ਦਾ ਕੰਮ ਹੈ ਉਨ੍ਹਾਂ ਵੱਡਾ ਹੀ ਸਾਹਿਤਕ ਖੇਤਰ ਵਿਚ ਨਾਂਅ ਹੈ | ਡਾ: ਸੰਪੂਰਨ ਸਿੰਘ ਟੱਲੇਵਾਲੀਆ, ਡਾ: ਭੁਪਿੰਦਰ ਸਿੰਘ ਬੇਦੀ ਅਤੇ ਡਾ: ਤਰਸਪਾਲ ਕੌਰ ਨੇ ਕੌਂਕੇ ਦੀ ਕਵਿਤਾ, ਅਨੁਵਾਦ ਤੇ ਸੰਪਾਦਨਾ ਬਾਰੇ ਦੱਸਿਆ | ਡਾ: ਅਮਰਜੀਤ ਕੌਂਕੇ ਨੇ ਆਪਣੀ ਕਾਵਿ ਯਾਤਰਾ ਦੇ ਸਫ਼ਰ ਤੋਂ ਪਹਿਲਾਂ ਆਪਣੇ ਪਿੰਡ ਕੌਂਕੇ, ਮਾਪਿਆਂ ਤੇ ਮੁੱਢਲੀ ਪੜ੍ਹਾਈ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈ ਗਿਆ ਸੀ | ਡਾ: ਸੁਰਿੰਦਰ ਭੱਠਲ, ਡਾ: ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਡਾ.ਅਨਿਲ ਪਾਂਡੇ, ਡਾ: ਹਰਭਗਵਾਨ ਅਤੇ ਪਵਨ ਪਰਿੰਦਾ ਨੇ ਡਾ: ਅਮਰਜੀਤ ਕੌਂਕੇ ਨਾਲ ਸਵਾਲ ਜਵਾਬ ਵੀ ਕੀਤੇ | ਇਸ ਮੌਕੇ ਡਾ: ਸੁਰਜੀਤ ਬਰਾੜ ਵਲੋਂ ਲਿਖੀ ਆਲੋਚਨਾ ਪੁਸਤਕ ਪੂੰਜੀਵਾਦੀ ਵਿਸ਼ਵੀਕਰਨ ਅਤੇ ਅਮਰਜੀਤ ਕੌਂਕੇ ਦੇ ਕਾਵਿ-ਸਰੋਕਾਰ ਪੁਸਤਕ ਲੋਕ ਅਰਪਣ ਕੀਤੀ ਗਈ | ਸਭਾ ਵਲੋਂ ਕੌਂਕੇ ਦੀਆਂ ਪ੍ਰਾਪਤੀਆਂ ਲਈ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ, ਪਾਲ ਸਿੰਘ ਲਹਿਰੀ, ਜਗਜੀਤ ਗੁਰਮ, ਰਜਿੰਦਰ ਸ਼ੌਕੀ, ਲਛਮਣ ਦਾਸ ਮੁਸਾਫਿਰ, ਅਕਰਿਤੀ ਕੌਸ਼ਲ, ਇਕਬਾਲ ਕੌਰ ਉਦਾਸੀ, ਲਖਵਿੰਦਰ ਸਿੰਘ ਠੀਕਰੀਵਾਲ, ਡਾ: ਸੁਰਿੰਦਰ ਭੱਠਲ, ਸਰਵਣ ਸਿੰਘ ਕਾਲਾਬੂਲਾ, ਸੁਰਜੀਤ ਦਿਹੜ, ਜਗਤਾਰ ਜਜੀਰਾ, ਚਮਕੌਰ ਸਿੰਘ ਸੇਖੋਂ, ਹਾਕਮ ਰੂੜੇਕੇ, ਰਾਮ ਸਿੰਘ ਹਠੂਰ, ਦਰਸ਼ਨ ਸਿੰਘ ਗੁਰੂ, ਸਾਗਰ ਸਿੰਘ ਸਾਗਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |