22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

'ਦ ਬਿਲੀਅਨੇਅਰ ਕੈਨਵਾਸ' ਪੁਸਤਕ 'ਤੇ ਸਮਾਰੋਹ ਆਯੋਜਿਤ <br/>

Ad Position 21
No active advertisement
ਅਜੀਤ ਡੈਸਕ 04-05-2026
ਤਪਾ ਮੰਡੀ, 3 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਤਪਾ 'ਚ ਇਕ ਸਾਦੇ ਸਮਾਰੋਹ ਦੌਰਾਨ ਡਾ: ਡਿੰਪਲ ਜਿੰਦਲ ਦੀ ਪੁਸਤਕ 'ਦ ਬਿਲੀਅਨੇਅਰ ਕੈਨਵਾਸ ਵਿਸਪਰਜ਼ ਆਫ਼ ਵਿਜਡਮ ਇਨ ਏ ਵਰਲਡ ਆਫ਼ ਨੋਇਜ਼' 'ਤੇ ਵੱਖ-ਵੱਖ ਕਾਰੋਬਾਰਾਂ ਨਾਲ ਸਬੰਧਿਤ ਵਿਅਕਤੀਆਂ ਵਲੋਂ ਡੂੰਘਾਈ ਨਾਲ ਚਰਚਾ ਕੀਤੀ ਗਈ | ਇਸ ਮੌਕੇ ਪੰਜਾਬੀ ਅਤੇ ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਅਗਰਵਾਲ ਸਭਾ ਪੰਜਾਬ ਦੇ ਸਕੱਤਰ ਜਨਰਲ ਮੋਹਿਤ ਸਿੰਗਲਾ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਡਾ: ਸੋਨਿਕਾ ਬਾਂਸਲ, ਆਰਕੀਟੈਕਟ ਨੀਰਜ ਮਿੱਤਲ, ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ, ਡਾ: ਵਿਸ਼ਾਲ ਅਗਰਵਾਲ ਜ਼ੀਰਾ, ਡਾ: ਨੀਰੂ ਅਗਰਵਾਲ, ਸਮਾਜ ਸੇਵੀ ਆਰਤੀ ਸਿੰਗਲਾ, ਦੀਪਤੀ ਮਿੱਤਲ ਅਤੇ ਪਿ੍ੰਸੀਪਲ ਬਿਨਸੀ ਜਿੰਦਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਮਾਰੋਹ ਦੌਰਾਨ ਹਾਜ਼ਰ ਮਹਿਮਾਨਾਂ ਨੂੰ ਪੁਸਤਕ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਨੇ ਇਸ ਰਚਨਾ ਨੂੰ ਪ੍ਰੇਰਣਾਦਾਇਕ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪੁਸਤਕਾਂ ਸਮਾਜ ਨੂੰ ਸਕਾਰਾਤਮਿਕ ਦਿਸ਼ਾ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਵੀਂ ਸੋਚ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ | ਵਰਨਣਯੋਗ ਹੈ ਕਿ ਇਹ ਪੁਸਤਕ ਸਿਰਫ਼ ਇੱਕ ਵਪਾਰਕ ਮਾਰਗ ਦਰਸ਼ਕ ਨਹੀਂ, ਸਗੋਂ ਇੱਕ 'ਬਿਜ਼ਨਸ ਪੈਰੇਬਲ' ਹੈ, ਜਿਸ ਵਿਚ ਵਪਾਰ, ਨੈਤਿਕਤਾ ਅਤੇ ਅਧਿਆਤਮਿਕਤਾ ਦਾ ਸੁੰਦਰ ਗੱਠਜੋੜ ਪੇਸ਼ ਕੀਤਾ ਗਿਆ ਹੈ | ਪੁਸਤਕ ਵਿਚ ਨਾਇਕ ਕਾਸਮੋ ਦੀ ਯਾਤਰਾ ਰਾਹੀਂ ਜੀਵਨ ਦੇ ਸੰਘਰਸ਼ਾਂ, ਫ਼ੈਸਲਿਆਂ ਅਤੇ ਮੁੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ | ਲੇਖਕ ਅਨੁਸਾਰ ਇਸ ਪੁਸਤਕ ਦਾ ਮੁੱਖ ਉਦੇਸ਼ ਪਾਠਕਾਂ ਨੂੰ ਇਹ ਸਮਝਾਉਣਾ ਹੈ ਕਿ ਅਸਲੀ ਸਫਲਤਾ ਸਿਰਫ਼ ਆਰਥਿਕ ਉਪਲਬਧੀਆਂ ਵਿਚ ਨਹੀਂ, ਸਗੋਂ ਮਾਨਸਿਕ ਸ਼ਾਂਤੀ, ਸੰਤੁਲਨ ਅਤੇ ਸਮਾਜ ਪ੍ਰਤੀ ਸਕਾਰਾਤਮਿਕ ਯੋਗਦਾਨ ਵਿਚ ਨਿਹਿਤ ਹੈ | ਇਹ ਪੁਸਤਕ ਖ਼ਾਸ ਤੌਰ 'ਤੇ ਉਦਯੋਗਪਤੀਆਂ, ਵਿਦਿਆਰਥੀਆਂ ਅਤੇ ਜੀਵਨ ਵਿਚ ਮਕਸਦ ਦੀ ਤਲਾਸ਼ ਕਰ ਰਹੇ ਲੋਕਾਂ ਲਈ ਪ੍ਰੇਰਨਾ ਸਰੋਤ ਮੰਨੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਸਵ: ਮਾਤਾ ਬਲਵੀਰ ਕੌਰ ਧੌਲਾ ਨੂੰ ਸ਼ਰਧਾਂਜਲੀਆਂ ਭੇਟ <br/>
Ad Position 24