17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਿੰਡ ਉਗੋਕੇ ਵਿਖੇ 85 ਸਾਲਾ ਬਜ਼ੁਰਗ ਔਰਤ ਦੀ ਛੱਪੜ ਵਿਚ ਡੱੁਬਣ ਕਾਰਨ ਮੌਤ <br/>

Ad Position 21
No active advertisement
ਅਜੀਤ ਡੈਸਕ 07-05-2026
ਸ਼ਹਿਣਾ, 6 ਮਈ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਬੀਤੀ ਦੇਰ ਰਾਤ ਇਕ ਬਜ਼ੁਰਗ ਔਰਤ ਦੀ ਛੱਪੜ ਵਿਚ ਡੱੁਬਣ ਕਾਰਨ ਮੌਤ ਹੋ ਗਈ | ਮਿ੍ਤਕ ਜਸਵੀਰ ਕੌਰ ਪਤਨੀ ਸਵ: ਸੁਖਦੇਵ ਸਿੰਘ ਦੀ ਲੜਕੀ ਰਾਣੀ ਕੌਰ ਨੇ ਦੱਸਿਆ ਕਿ ਰਾਤ ਸਮੇਂ ਅਚਾਨਕ ਹਨੇ੍ਹਰੀ ਆਉਣ ਕਾਰਨ ਉਹ ਵਿਹੜੇ ਵਿਚੋਂ ੳੱੁਠ ਕੇ ਬੱਚਿਆਂ ਸਮੇਤ ਘਰ ਦੇ ਅੰਦਰ ਚਲੇ ਗਏ ਅਤੇ ਉਨ੍ਹਾਂ ਦੀ ਮਾਤਾ ਜਸਵੀਰ ਕੌਰ ਵੀ ਨਾਲ ਹੀ ਕਮਰੇ ਅੰਦਰ ਸੌਂ ਗਈ | ਅਚਾਨਕ ਰਾਤ ਸਮੇਂ ਬਾਥਰੂਮ ਕਰਨ ਆਈ ਉਸ ਦੀ ਮਾਤਾ ਸੜਕ ਪਾਰ ਸਾਹਮਣੇ ਬਣੇ ਡੂੰਘੇ ਛੱਪੜ ਵਿਚ ਡਿਗ ਗਈ | ਜਿਸ ਦਾ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ | ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਣ ਉਪਰੰਤ ਛੱਪੜ ਵਿਚੋਂ ਲਾਸ਼ ਕੱਢਣ ਲਈ ਬੰਟੀ ਡੱਲਾ ਗੋਤਾਖੋਰ ਨੂੰ ਬੁਲਾਇਆ ਗਿਆ ਅਤੇ ਕਾਫ਼ੀ ਡੂੰਘੇ ਛੱਪੜ ਵਿਚੋਂ ਜੱਦੋ ਜਹਿਦ ਉਪਰੰਤ ਮਾਤਾ ਜਸਵੀਰ ਕੌਰ ਦੀ ਮਿ੍ਤਕ ਦੇਹ ਬਾਹਰ ਕੱਢੀ ਗਈ | ਮਿ੍ਤਕਾ ਜਸਵੀਰ ਕੌਰ ਦੀ ਬੇਟੀ ਰਾਣੀ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵਿਆਹ ਤੋਂ ਕੁੱਝ ਸਮੇਂ ਬਾਅਦ ਅਚਾਨਕ ਲਾਪਤਾ ਹੋ ਗਿਆ ਅਤੇ ਕਈ ਸਾਲ ਵਾਪਸ ਪਰਤਣ ਨਾ ਕਾਰਨ ਉਹ ਆਪਣੀ ਮਾਤਾ ਕੋਲ ਰਹਿ ਕੇ ਪੇਕੇ ਘਰ ਦਿਨ ਕਟੀ ਕਰ ਰਹੀ ਸੀ | ਪਿੰਡ ਵਾਸੀਆਂ ਨੇ ਉਕਤ ਪਰਿਵਾਰ ਦੀ ਸਰਕਾਰ ਪਾਸੋਂ ਮਦਦ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ <br/> ਅਗਲੀ ਖ਼ਬਰ ਤਪਾ ਪੁਲਿਸ ਵਲੋਂ 180 ਲੀਟਰ ਲਾਹਣ ਬਰਾਮਦ <br/>
Ad Position 24