17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਖੇਤੀਬਾੜੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ <br/>

Ad Position 21
No active advertisement
ਅਜੀਤ ਡੈਸਕ 07-05-2026
ਰੂੜੇਕੇ ਕਲਾਂ, 6 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਵਿਖੇ ਖੇਤੀਬਾੜੀ ਕਾਮੇ ਦੀ ਖੇਤ ਮੋਟਰ ਸਟਾਰਟਰ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ਲੜਕੀ ਕਰਮਜੀਤ ਬੇਗ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਦੁੱਲਾ ਖ਼ਾਨ ਉਮਰ ਕਰੀਬ 50 ਸਾਲ ਪੁੱਤਰ ਜ਼ਮੀਲ ਖ਼ਾਨ ਵਾਸੀ ਰੂੜੇਕੇ ਕਲਾਂ ਪਿੰਡ ਦੇ ਕਿਸਾਨ ਨਾਲ ਨੌਕਰੀ ਕਰਦਾ ਸੀ | ਉਸ ਦਾ ਪਿਤਾ ਅੱਜ ਸਵੇਰੇ ਕਿਸਾਨ ਦੇ ਖੇਤ ਗਿਆ ਸੀ | ਜਦੋਂ ਉਸ ਦਾ ਪਿਤਾ ਖੇਤ 'ਚ ਲੱਗੀ ਮੋਟਰ ਚਲਾਉਣ ਲੱਗਿਆ ਤਾਂ ਮੋਟਰ ਸਟਾਰਟਰ ਵਿਚ ਕਰੰਟ ਆਉਣ ਕਰ ਕੇ ਉਸ ਦੇ ਪਿਤਾ ਦੀ ਮੌਕਾ ਪਰ ਮੌਤ ਹੋ ਗਈ | ਪਿੰਡ ਵਾਸੀ ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ, ਗ੍ਰੰਥੀ ਕੇਵਲ ਸਿੰਘ, ਜਗਰੂਪ ਸਿੰਘ, ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁੱਲਾ ਖਾਂ ਆਰਥਿਕ ਤੌਰ ਪਰ ਅਤੀ ਗ਼ਰੀਬ ਵਿਅਕਤੀ ਸੀ | ਜਿਸ ਦੇ ਕਿ ਪੰਜ ਲੜਕੀਆਂ ਅਤੇ ਇਕ ਲੜਕਾ ਹੈ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮਿ੍ਤਕ ਕਾਮੇ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੁੱਲਾ ਖਾਂ ਦੀ ਮਿ੍ਤਕ ਦੇਹ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ -ਮੰਗ... ਅਗਲੀ ਖ਼ਬਰ ਪਿੰਡ ਉਗੋਕੇ ਵਿਖੇ 85 ਸਾਲਾ ਬਜ਼ੁਰਗ ਔਰਤ ਦੀ ਛੱਪੜ ਵਿਚ ਡੱੁਬਣ ਕਾਰਨ ਮੌਤ <br/>
Ad Position 24