22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਹੰਡਿਆਇਆ ਵਿਖੇ ਲੜਕੇ-ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ 9 ਨੂੰ

Ad Position 21
No active advertisement
ਅਜੀਤ ਡੈਸਕ 08-05-2026
ਹੰਡਿਆਇਆ, 7 ਮਈ (ਗੁਰਜੀਤ ਸਿੰਘ ਖੁੱਡੀ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਖੇਡ ਸਟੇਡੀਅਮ ਹੰਡਿਆਇਆ ਵਿਖੇ ਲੜਕੇ-ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ 9 ਮਈ ਨੂੰ ਕਰਵਾਏ ਜਾਣਗੇ | ਇਹ ਜਾਣਕਾਰੀ ਸੇਰ-ਏ-ਪੰਜਾਬ ਬਾਸਕਟਬਾਲ ਕਲੱਬ ਹੰਡਿਆਇਆ ਦੇ ਅਹੁਦੇਦਾਰ ਅਮਨਦੀਪ ਕੁਮਾਰ ਸ਼ਰਮਾ, ਅਰਵਿੰਦ ਕੁਮਾਰ ਨੇ ਸਾਂਝੇ ਤੌਰ 'ਤੇ ਦਿੱਤੀ ਤੇ ਦੱਸਿਆ ਕਿ ਇਹ ਖੇਡਾਂ 'ਅਕਾਲ ਯੁਕਤ ਭੁਲੱਥ ਬਾਸਕਟਬਾਲ' ਵਲੋਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ (ਪੰਜਾਬ) ਜ਼ਿਲ•ਾ ਬਰਨਾਲਾ ਦੇ ਸਹਿਯੋਗ ਨਾਲ ਕਰਵਾਈਆਂ ਜਾਣਗੀਆਂ | ਇਸ ਲੀਗ ਦੇ ਮੁਕਾਬਲੇ 9 ਮਈ ਨੂੰ ਸ਼ਾਮ 5 ਵਜੇ ਪਹਿਲਾ ਲੜਕੀਆਂ ਦੇ ਮਾਝਾ ਕੋਇਨ-ਪੁਆਧ ਕੋਇਨ ਦੇ ਕਰਵਾਏ ਜਾਣਗੇ, ਦੂਜਾ ਮੁਕਾਬਲਾ ਮਾਝਾ ਲਾਈਨਜ-ਪੁਆਧ ਕਿੰਗ ਦੇ ਹੋਣਗੇ | ਇਸ ਮੌਕੇ ਖੇਡ ਪ੍ਰਮੋਟਰ ਪਿੰਕਾ ਜਰਗ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਇਸ ਮੌਕੇ ਕੌਮੀ ਖਿਡਾਰੀ ਮਾਸਟਰ ਮਹਿੰਦਰ ਸਿੰਘ ਸਰਾਂ, ਕੋਚ ਇੰਦਰਜੀਤ ਸਿੰਘ, ਗੁਰਲਾਲ ਰਿਸ਼ੀ, ਬਸਾਵਾ ਸਿੰਘ ਭਰੀ, ਅਵਤਾਰ ਸਿੰਘ ਸੋਨੀ, ਜਸਵੀਰ ਸਿੰਘ ਜੰਟੀ, ਜਗਮੀਤ ਸਿੰਘ, ਮਨਦੀਪ ਸਿੰਘ, ਹਰਮਨਦੀਪ ਸਿੰਘ, ਹਰਪਾਲ ਸਿੰਘ, ਹੈਪੀ ਕੁਮਾਰ ਖਿਡਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਲਿਤ ਚੇਤਨਾ ਮੰਚ ਅਤੇ ਐਸ.ਸੀ. ਭਾਈਚਾਰੇ ਨੇ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਪੇਸ਼ ਸਿੰਗਲਾ ਨੂੰ ਗ੍ਰਾਮੀਣ ਬੈਂਕ ਵਿਚ ਆਫ਼ਿਸ ਅਸਿਸਟੈਂਟ ਵਜੋਂ ਚੁਣੇ ਜਾਣ 'ਤੇ ਕੀਤਾ ਸਨਮਾਨਿਤ
Ad Position 24