22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਲਿਤ ਚੇਤਨਾ ਮੰਚ ਅਤੇ ਐਸ.ਸੀ. ਭਾਈਚਾਰੇ ਨੇ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 08-05-2026

ਤਪਾ ਮੰਡੀ, 7 ਮਈ (ਪ੍ਰਵੀਨ ਗਰਗ)-ਦਲਿਤ ਚੇਤਨਾ ਮੰਚ ਅਤੇ ਸਮੂਹ ਐਸ.ਸੀ. ਭਾਈਚਾਰੇ ਵਲੋਂ ਜਨਗਣਨਾ 2027 ਦੀ ਪ੍ਰਕਿਰਿਆ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਵਿਚੋਂ ਜਾਤੀਸੂਚਕ ਸ਼ਬਦਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਨਾਅਰੇਬਾਜ਼ੀ ਕਰਦਿਆਂ ਵੱਖ-ਵੱਖ ਨੁਮਾਇੰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਪ੍ਰਧਾਨ ਨਾਨਕ ਸਿੰਘ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੰਗਤ ਰਾਏ, ਜਥੇਦਾਰ ਬਾਬਾ ਜੱਗਾ ਸਿੰਘ, ਬਾਬਾ ਸੁਖਵਿੰਦਰ ਸਿੰਘ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਬੀ, ਸਿਕੰਦਰ ਸਿੰਘ ਪ੍ਰਧਾਨ ਆਊਟਸੋਰਸ ਸਫ਼ਾਈ ਸੇਵਕ ਯੂਨੀਅਨ, ਮੀਤ ਪ੍ਰਧਾਨ ਅਰਜੁਨ ਕਾਲੀ, ਸਾਬਕਾ ਕੌਂਸਲਰ ਵਿਨੋਦ ਕਾਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਸਰਕਾਰ ਦੁਆਰਾ ਜਨਗਣਨਾ 2027 ਕਰਵਾਈ ਜਾ ਰਹੀ ਹੈ, ਜਿਸ ਵਿਚ ਹਰੇਕ ਪਰਿਵਾਰ, ਹਰੇਕ ਬਿਲਡਿੰਗ ਅਤੇ ਹੋਰ ਸਭ ਵਰਤੋਯੋਗ ਵਸਤੂਆਂ ਦਾ ਸਰਵੇ ਕੀਤਾ ਜਾ ਰਿਹਾ ਹੈ, ਇਸ ਵਿਚ ਨਾਗਰਿਕਾਂ ਦੀ ਜਾਤੀ ਬਾਰੇ ਵੀ ਪ੍ਰਸ਼ਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਉਕਤ ਸਰਵੇ ਦੇ ਆਧਾਰ 'ਤੇ ਹੀ ਅਨੇਕਾਂ ਕਿਸਮ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਅਤੇ ਸਕੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਕਿ ਹਰੇਕ ਸਰਕਾਰ ਦਾ ਮਹੱਤਵਪੂਰਨ ਅਤੇ ਮੁੱਢਲਾ ਫ਼ਰਜ਼ ਹੈ | ਪਰ, ਉਕਤ ਜਾਣਕਾਰੀ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਪ੍ਰਸ਼ਨਾਵਲੀ ਵਿਚ ਸੰਵਿਧਾਨ ਦੁਆਰਾ ਪ੍ਰਤੀਬੰਧਿਤ ਜਾਤੀਸੂਚਕ ਸ਼ਬਦਾਂ ਨੂੰ ਵਰਤਦੇ ਹੋਏ ਜਾਣਕਾਰੀ ਹਾਸਿਲ ਕਰਨਾ ਸੰਵਿਧਾਨ ਦੀ ਮਰਿਆਦਾ ਦਾ ਸਿੱਧੇ ਤੌਰ 'ਤੇ ਘਾਣ ਹੈ | ਇਸ ਦੇ ਨਾਲ-ਨਾਲ ਸਮਾਜ ਦੇ ਦਬੇ-ਕੁਚਲੇ ਲੋਕਾਂ ਨੂੰ ਇਨ੍ਹਾਂ ਸ਼ਬਦਾਂ ਦਾ ਉਚਾਰਣ ਕਰ ਕੇ ਗ਼ੁਲਾਮੀ ਦਾ ਅਹਿਸਾਸ ਕਰਵਾਉਣ ਦੀ ਇਕ ਕੋਝੀ ਚਾਲ ਹੈ |
ਉਨ੍ਹਾਂ ਕਿਹਾ ਕਿ ਦਲਿਤ ਚੇਤਨਾ ਮੰਚ ਅਤੇ ਸਮੂਹ ਐਸ. ਸੀ ਭਾਈਚਾਰਾ ਇਸ ਵਰਤਾਰੇ ਦੀ ਘੋਰ ਨਿੰਦਾ ਕਰਦਾ ਹੈ ਅਤੇ ਸਰਕਾਰ ਨੂੰ ਜਨਗਣਨਾ ਦੇ ਨਾਂ 'ਤੇ ਸਮੁੱਚੇ ਭਾਈਚਾਰੇ ਨੂੰ ਜ਼ਲੀਲ ਕਰਨ ਦਾ ਵਿਰੋਧ ਕਰਦਾ ਹੈ | ਉਨ੍ਹਾਂ ਆਖਿਆ ਕਿ ਜੇਕਰ ਇਨ੍ਹਾਂ ਸ਼ਬਦਾਂ ਨੂੰ ਉਕਤ ਪ੍ਰਕਾਰ ਦੀ ਪ੍ਰਸ਼ਨਾਵਲੀ ਵਿਚੋਂ ਨਹੀਂ ਹਟਾਇਆ ਜਾਂਦਾ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਲਈ ਸਮੂਹ ਐਸ.ਸੀ. ਭਾਈਚਾਰਾ ਤਿਆਰ ਹੈ, ਜਿਸ ਦੀ ਜ਼ਿੰਮੇਵਾਰੀ ਨਿਰੋਲ ਸਰਕਾਰ ਦੀ ਹੋਵੇਗੀ | ਇਸ ਮੌਕੇ ਮਾਸਟਰ ਸਰਬਜੀਤ ਸਿੰਘ, ਜੋਨੀ ਕੁਮਾਰ, ਮੌਜੀ ਪੂਨੀਆ, ਦੀਪਕ, ਸਤਪਾਲ, ਲਖਵਿੰਦਰ ਸਿੰਘ ਗੋਗੀ, ਰਾਜਕੁਮਾਰ ਕਾਂਗੜਾ, ਅਸ਼ੋਕ ਕੁਮਾਰ, ਅਸ਼ੋਕ ਕੁਮਾਰ, ਸਚਿਨ, ਅਜੇ ਕੁਮਾਰ, ਰਾਜਵੀਰ, ਵਿੱਕੀ, ਗੀਤਾ ਰਾਣੀ, ਸਰੋਜ ਰਾਣੀ, ਸ਼ਲਿੰਦਰ ਰਾਮਪੁਰਾ, ਮਨੀ, ਗੋਬਿੰਦ ਆਦਿ ਭਾਈਚਾਰੇ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਦਾ ਉਦਘਾਟਨ ਅਤੇ ਬੁੱਤ ਦੀ ਕੀਤੀ ਸਥਾਪਨਾ ਅਗਲੀ ਖ਼ਬਰ ਹੰਡਿਆਇਆ ਵਿਖੇ ਲੜਕੇ-ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ 9 ਨੂੰ
Ad Position 24