05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ <br/>

Ad Position 21
No active advertisement
ਅਜੀਤ ਡੈਸਕ 15-05-2026
ਬਰਨਾਲਾ, 14 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਦੇ ਇੰਚਾਰਜ ਰਣ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਪੁਲਿਸ ਵਲੋਂ ਮਿਤੀ 16 ਫਰਵਰੀ 2022 ਨੂੰ ਵੱਖ-ਵੱਖ ਧਰਾਵਾਂ ਤਹਿਤ ਸ਼ਮਸ਼ੇਰ ਸਿੰਘ ਪੱੁਤਰ ਮਨਜੀਤ ਸਿੰਘ ਵਾਸੀ ਝਲੂਰ ਰੋਡ ਸੰਘੇੜਾ (ਬਰਨਾਲਾ) ਵਗ਼ੈਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਮਾਨਯੋਗ ਅਦਾਲਤ ਦੀ ਸੁਣਵਾਈ ਦੌਰਾਨ ਮੁਲਜ਼ਮ ਲਗਾਤਾਰ ਗੈਰ ਹਾਜ਼ਰ ਰਿਹਾ | ਜਿਸ 'ਤੇ ਅਦਾਲਤ ਨੇ ਮੁਲਜ਼ਮ ਨੂੰ 16 ਦਸੰਬਰ 2025 ਨੂੰ ਭਗੌੜਾ ਕਰਾਰ ਦੇ ਦਿੱਤਾ | ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਹਸਬ ਜ਼ਾਬਤਾ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਖੱੁਡੀ ਖ਼ੁਰਦ ਵਿਖੇ ਸੜਕ 'ਤੇ ਪ੍ਰੀਮਿਕਸ ਨਾ ਪਾਏ ਜਾਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਭਦੌੜ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਫ਼ੀਮ ਸਮੇਤ ਕਾਬੂ ਕੀਤਾ <br/>
Ad Position 24